ਆਯੁਸ਼ ਅਰੋਗਿਆ ਕੇਂਦਰ ਮਜਾਰੀ ਵਿਖੇ ਲਾਇਆ ਮੈਡੀਕਲ ਕੈਂਪ
ਆਯੂਸ਼ ਅਰੋਗਿਆ ਕੇਂਦਰ ਮਜਾਰੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Sun, 01 Feb 2026 03:29 PM (IST)
Updated Date: Mon, 02 Feb 2026 04:02 AM (IST)
-ਮਰੀਜ਼ਾਂ ਦੀ ਜਾਂਚ ਕਰ ਕੇ ਅਯੁਰਵੈਦਿਕ ਦਵਾਈਆਂ ਵੰਡੀਆਂ
-ਮਰੀਜ਼ਾਂ ਨੂੰ ਆਯੁਰਵੈਦ ਨੂੰ ਅਪਣਾਉਣ ਲਈ ਕੀਤਾ ਪ੍ਰੇਰਿਤ
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ,
ਮਜਾਰੀ : ਆਯੁਸ਼ ਕਮਿਸ਼ਨਰ ਪੰਜਾਬ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਮੁਖੀ ਹੋਮਿਓਪੈਥੀ ਪੰਜਾਬ, ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿਚ ਆਯੁਸ਼ ਅਰੋਗਿਆ ਕੇਂਦਰ ਮਜਾਰੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਜਿਸ ਦਾ ਉਦਘਾਟਨ ਸਰਪੰਚ ਜਗਤਾਰ ਸਿੰਘ ਛੋਕਰ, ਸਟੀਫਨ ਰਾਮ ਪੰਚ ਅਤੇ ਪੰਚਾਇਤ ਮੈਂਬਰਾਂ ਨੇ ਕੀਤਾ। ਕੈਂਪ ਦੌਰਾਨ ਡਾ. ਰਮਗੀਤ ਕੁਮਾਰੀ ਅਤੇ ਡਾ. ਜੋਤੀ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਆਯੁਰਵੇਦ ਦਵਾਈਆਂ ਦਿੱਤੀਆਂ।
ਹੋਮਿਓਪੈਥੀ ਵਿਭਾਗ ਵੱਲੋਂ ਡਾ. ਹਰਜਿੰਦਰ ਸਿੰਘ ਅਤੇ ਡਾ. ਨੇਹਾ ਸੋਨੀ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਹਰਜਿੰਦਰ ਸਿੰਘ ਅਤੇ ਸਤੀਸ਼ ਲਾਲ ਫਾਰਮਾਸਿਸਟ ਅਤੇ ਸਤਿੰਦਰ ਸਿੰਘ ਹੋਮਿਓਪੈਥੀ ਫਾਰਮਾਸਿਸਟ ਵੱਲੋਂ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ। ਆਯੁਰਵੈਦਿਕ ਵਿਭਾਗ ਵੱਲੋਂ 365 ਅਤੇ ਹੋਮਿਓਪੈਥੀ ਵਿਭਾਗ ਵੱਲੋਂ 277 ਮਰੀਜ਼ਾਂ ਦਾ ਚੈੱਕਅਪ ਕੀਤਾ। ਕੈਂਪ ਇੰਚਾਰਜ ਡਾ. ਰਮਨਦੀਪ ਤੇ ਡਾ. ਹਰਜਿੰਦਰ ਸਿੰਘ ਨੇ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬਿਮਾਰੀਆਂ ਦੀ ਰੋਕਥਾਮ, ਬਚਾਅ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਰਣਧੀਰ ਸਿੰਘ, ਰਮਨਾ ਪਾਲ ਯੋਗਾ ਇੰਸਟ੍ਰਕਟਰ ਕਮਲੇਸ਼ ਕੌਰ, ਹਰਜੀਤ ਕੌਰ, ਸ਼ਿਵਾਨੀ ਹਾਜ਼ਰ ਸਨ।