ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਅੱਜ
ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਅੱਜ
Publish Date: Sat, 28 Feb 2026 04:44 PM (IST)
Updated Date: Sun, 01 Mar 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਪਿੰਡ ਰਟੈਂਡਾ ਦੇ ਗੁਰੂ ਘਰ ਬਾਬਾ ਗੋਦ ਭਗਤ ਵਿਖੇ 1 ਮਾਰਚ ਨੂੰ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਸਵ. ਮਾਤਾ ਗੁਰਜੀਤ ਕੌਰ ਦੀ ਯਾਦ ਵਿਚ ਗੋਸਲ ਪਰਿਵਾਰ ਵੱਲੋਂ ਗ੍ਰਾਮ ਪੰਚਾਇਤ ਰਟੈਂਡਾ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਸਮਾਜ ਸੇਵੀ ਸੁਲੱਖਣ ਸਿੰਘ ਰਟੈਂਡਾ ਨੇ ਦੱਸਿਆ ਕਿ ਇਸ ਵਿਚ ਰਜਿੰਦਰਾ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਚੈੱਕਅਪ ਕਰਕੇ ਆਪ੍ਰੇਸ਼ਨ ਕਰੇਗੀ। ਕੈਂਪ ਦੌਰਾਨ ਲੋੜਵੰਦਾਂ ਨੂੰ ਐਨਕਾਂ, ਦਵਾਈਆਂ ਮੁਫਤ ਮਿਲਣਗੀਆਂ ਤੇ ਆਪ੍ਰੇਸ਼ਨ ਕਰ ਕੇ ਲੈਂਜ਼ ਵੀ ਮੁਫ਼ਤ ਪਾਏ ਜਾਣਗੇ।