ਚੱਕ ਮਾਈਦਾਸ ਵਿਖੇ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ ਲਾਇਆ
ਚੱਕ ਮਾਈਦਾਸ ਵਿਖੇ ਅੱਖਾਂ ਦਾ ਮੁਫਤ ਚੈੱਕ ਅਪ ਕੈਂਪ ਲਗਾਇਆ
Publish Date: Sun, 22 Mar 2026 05:14 PM (IST)
Updated Date: Mon, 23 Mar 2026 04:05 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਪਿੰਡ ਚੱਕ ਮਾਈ ਦਾਸ ਵਿਖੇ ਗੁਰਨਾਮ ਸਿੰਘ ਮਾਨ (ਲਹੌਰਾ ਸਿੰਘ ਯੂਕੇ) ਵੱਲੋਂ ਆਪਣੇ ਪਿਤਾ ਸਵ: ਬਖਸ਼ੀਸ਼ ਸਿੰਘ ਅਤੇ ਮਾਤਾ ਸਵ. ਚੰਨਣ ਕੌਰ ਤੇ ਪਤਨੀ ਬਲਵੀਰ ਕੌਰ ਮਾਨ ਦੀ ਯਾਦ ਵਿਚ ਡਾ. ਐਮਪੀਐੱਸ ਭਾਟੀਆ, ਪ੍ਰੀਤ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਅੱਖਾਂ ਦਾ ਚੈੱਕਅਪ ਕੈਂਪ ਲਾਇਆ। ਇਸ ਕੈਂਪ ’ਚ 230 ਮਰੀਜਾ ਨੇ ਚੈੱਕਅੱਪ ਕਰਵਾਕੇ ਮੁਫਤ ਦਵਾਈਆਂ ਲਈਆਂ ਅਤੇ 40 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨਾਂ ਲਈ ਪਰਚੀਆਂ ਦਿੱਤੀਆਂ ਗਈਆਂ। ਇਸ ਮੌਕੇ ਸਮਾਜ-ਸੇਵਕ ਡਾ. ਮਨਜੀਤ ਸਿੰਘ ਮਾਨ, ਗੁਰਨਾਮ ਸਿੰਘ, ਪਿਛੌਰਾ ਸਿੰਘ, ਨਿਰਮਲ ਸਿੰਘ, ਸੁਨੀਲ ਕੁਮਾਰ, ਹਰਮਨਪ੍ਰੀਤ, ਨਿਖਲ ਬੰਗੜ, ਆਦਰ ਸਿੰਘ, ਸਰਪੰਚ ਕੁਲਵੰਤ ਰਾਮ, ਗੌਰਵ ਸ਼ਰਮਾ, ਡਾ. ਬਬੀਤਾ, ਡਾ. ਭਾਵਿਆ, ਪੂਨਮ, ਪਲਕ ਸ਼ਾਲੂ, ਸਾਲੋਨੀ ਆਦਿ ਨੇ ਕੈਂਪ ਦੀ ਸਫਲਤਾ ਲਈ ਸੇਵਾਵਾਂ ਨਿਭਾਈਆਂ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।