ਬਛੋੜੀ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਾਇਆ
ਬਛੋੜੀ ਵਿਖੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ
Publish Date: Thu, 12 Mar 2026 08:38 PM (IST)
Updated Date: Fri, 13 Mar 2026 04:12 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵਰਗੀ ਧੰਨਾ ਸਿੰਘ ਬੱਲ ਤੇ ਬੀਬੀ ਸੁਰਜੀਤ ਕੌਰ ਬੱਲ ਦੀ ਨਿੱਘੀ ਯਾਦ ਵਿਚ ਅਜੀਤ ਸਿੰਘ ਗਿੱਲ ਮਜਾਰੀ ਅਤੇ ਸੋਨੀ ਬੱਲ ਯੂਐੱਸਏ ਵੱਲੋਂ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਪਿੰਡ ਬਛੌੜੀ ਵਿਖੇ ਸੂਰੀ ਹਸਪਤਾਲ ਬਲਾਚੌਰ ਦੇ ਐਮਡੀ ਡਾ. ਭੁਪਿੰਦਰ ਸਿੰਘ ਸੂਰੀ ਦੀ ਟੀਮ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ। ਇਸ ਦਾ ਉਦਘਾਟਨ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜੀਤ ਸਿੰਘ ਗਿੱਲ ਯੂਐੱਸਏ ਅਤੇ ਸੋਨੀ ਬੱਲ ਯੂਐੱਸਏ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਇਸ ਮੌਕੇ ਅਜੀਤ ਸਿੰਘ ਗਿੱਲ ਅਤੇ ਰਸ਼ਵਿੰਦਰ ਸਿੰਘ ਬੱਲ ਨੇ ਦੱਸਿਆ ਕਿ ਅੱਖਾਂ ਦੀਆਂ ਬਿਮਾਰੀਆਂ ਦੇ ਆਪ੍ਰੇਸ਼ਨ ਅਤੇ ਲੋੜਵੰਦ ਮਰੀਜ਼ਾਂ ਦੇ ਲੈਂਜ ਬਾਅਦ ਵਿਚ ਪਾਏ ਜਾਣਗੇ ਤੇ ਅੱਜ ਮਰੀਜ਼ਾਂ ਨੂੰ ਦਵਾਈ ਅਤੇ ਐਨਕਾਂ ਫਰੀ ਦਿੱਤੀਆਂ ਗਈਆਂ। ਇਸ ਮੌਕੇ ਦਾਰਾ ਸਿੰਘ ਬੱਲ, ਡਾ. ਸੁੱਚਾ ਸਿੰਘ, ਦਰਗੇਸ਼ ਜੰਡੀ, ਗੁਰਨਾਮ ਸਿੰਘ ਖੰਡੂਪਰ ਸਰਪੰਚ, ਉਂਕਾਰ ਸਿੰਘ ਢਾਹ, ਸੂਬੇਦਾਰ ਜਗਤਾਰ ਸਿੰਘ, ਮੇਜਰ ਸਿੰਘ ਸੈਕਟਰੀ, ਅਮਰਜੀਤ ਸਿੰਘ ਕੌਲਗੜ੍ਹ ਪਰਮਿੰਦਰ ਸਿੰਘ ਢਾਹ, ਬਹਾਦਰ ਸਿੰਘ ਢਾਹ, ਨਰਿੰਦਰ ਸਿੰਘ ਪਨੇਸਰ, ਇਕਬਾਲ ਸਿੰਘ ਜੇਈ, ਜੋਗਾ ਸਿੰਘ, ਜਗਜੀਤ ਸਿੰਘ ਗਿੱਲ, ਬਲਵਿੰਦਰ ਪੰਚ, ਅਨੀਤਾ ਪੰਚ, ਸੁਖਵਿੰਦਰ ਪੰਚ, ਗੁਰਦੀਪ ਪੰਚ, ਲੱਕੀ ਗਰਚਾ, ਦਿਲਾਵਰ ਗਰਚਾ, ਜਗਤਾਰ ਬਲ, ਸਤਪਾਲ ਕਲੇਰ, ਸਤਨਾਮ ਸੱਤਾ, ਸਤਪਾਲ ਜੱਸਲ ਪੀਪੀ, ਸਨਵੀਨ ਬੱਲ, ਕਿਰਨਦੀਪ ਕੌਰ ਪੰਚ, ਮੋਹਨ ਕੌਰ ਸੰਮਤੀ ਮੈਂਬਰ, ਸੁਰਿੰਦਰ ਕੁਮਾਰ, ਰਵਿੰਦਰ ਢਾਹ, ਗੁਰਵਿੰਦਰ ਗਿੰਦਾ, ਜੋਗਾ ਸਿੰਘ ਮੌਜੋਵਾਲ ਮਜਾਰਾ, ਮਹਿੰਦਰ ਸਿੰਘ ਬੱਲ ਮੌਜੂਦ ਸਨ।