ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ
ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
Publish Date: Fri, 13 Mar 2026 04:43 PM (IST)
Updated Date: Sat, 14 Mar 2026 04:04 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਲਾਇਨਜ਼ ਕਲੱਬ ਬੰਗਾ ਸਿਮਰਨ ਵੱਲੋਂ ਇੰਟਰਨੈਸ਼ਨਲ ਪ੍ਰਧਾਨ ਲਾਇਨ ਏਪੀ ਸਿੰਘ ਦੀ ਹਦਾਇਤ ਮੁਤਾਬਕ, ਕਲੱਬ ਐਡਮਨਿਸਟ੍ਰੇਟਰ ਲਾਇਨ ਧੀਰਜ ਮੱਕੜ ਅਮਰੀਕਾ ਦੀ ਦਿਸ਼ਾ-ਨਿਰਦੇਸ਼ ਅਨੁਸਾਰ ਤੇ ਚਾਰਟਰ ਪ੍ਰਧਾਨ ਲਾਇਨ ਭੁੱਟਾ ਦੀ ਪ੍ਰਧਾਨਗੀ ਹੇਠ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਲਾਇਆ। ਇਸ ਵਿਸ਼ਾਲ ਅੱਖਾਂ ਦੇ ਚੈੱਕਅਪ ਕੈਂਪ ਦੌਰਾਨ ਤਨਵੀਰ ਸਿੰਘ, ਵਿਕਾਸ ਚੋਪੜਾ, ਵਨੀਤਾ ਕੁਮਾਰੀ, ਡਾ. ਮੋਹਿਤ, ਲੈਬ ਟੈਕਨੀਸ਼ੀਅਨ ਅਮਰਜੀਤ ਸਿੰਘ ਵੱਲੋਂ ਵੱਖ-ਵੱਖ ਤਰ੍ਹਾਂ ਦਾ ਸਹਿਯੋਗ ਦਿੱਤਾ। ਨਰਪਿੰਦਰ ਸਿੰਘ ਅਮਰੀਕਾ, ਅਮਨਦੀਪ ਕੌਰ ਅਮਰੀਕਾ, ਰਾਜੇਸ਼ ਕੁਮਾਰ ਕੈਨੇਡਾ ਤੇ ਪ੍ਰਿਯੰਕਾ ਕਲਸੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਧੀਰਜ ਮੱਕੜ ਅਮਰੀਕਾ ਤੇ ਰੋਹਿਤ ਚੋਪੜਾ ਦੇ ਵਿਸ਼ੇਸ਼ ਸਹਿਯੋਗ ਨਾਲ 10 ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਸਾਬਕਾ ਡਿਸਟ੍ਰਿਕ ਗਵਰਨਰ ਲਾਇਨ ਸਤੀਸ਼ ਮਹਿੰਦਰੂ ਨੇ ਕਲੱਬ ਦੇ ਪ੍ਰਧਾਨ ਮੀਨੂੰ ਭੁੱਟਾ ਨੇ ਗੈਸਟ ਆਫ ਆਨਰ ਵਜੋਂ ਸ਼ਾਮਲ ਸਾਬਕਾ ਡਿਸਟ੍ਰਿਕ ਗਵਰਨਰ ਲਾਇਨ ਪਰਮਜੀਤ ਸਿੰਘ ਚਾਵਲਾ ਨੇ ਅਰਵਿੰਦਰ ਪਾਲ ਸਿੰਘ ਇੰਟਰਨੈਸ਼ਨਲ ਪ੍ਰਧਾਨ ਨੂੰ ਪ੍ਰਧਾਨ ਮੀਨੂੰ ਭੁੱਟਾ ਦੀ ਚੰਗੀ ਕਾਰਗੁਜਾਰੀ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦਾ ਨਾਂ ਲਾਇਨਜ਼ ਕਲੱਬ ਇੰਟਰਨੈਸ਼ਨਲ ਐਵਾਰਡ ਸਰਟੀਫਿਕੇਟ ਭਿਜਵਾਇਆ। ਸਾਬਕਾ ਡਿਸਟ੍ਰਿਕ ਗਵਰਨਰ ਐਡਵੋਕੇਟ ਸ਼ਿਵ ਸੇਖੜੀ ਨੇ ਵਧਾਈ ਦਿੰਦੇ ਹੋਏ ਕਲੱਬ ਦੇ ਸੇਵਾ ਕਾਰਜ ਤੋਂ ਖੁਸ਼ ਹੋ ਕੇ ਕਲੱਬ ਖਜ਼ਾਨਚੀ ਰੋਹਿਤ ਚੋਪੜਾ ਨੂੰ 1000 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ। ਸਾਬਕਾ ਡਿਸਟ੍ਰਿਕ ਗਵਰਨਰ ਹਰੀਸ਼ ਬੰਗਾ ਨੇ ਦਸਿਆ ਕਿ ਇਹ ਕਲੱਬ ਉਨ੍ਹਾਂ ਵੱਲੋਂ ਜੁਲਾਈ 2025 ਵਿਚ ਸਪਾਂਸਰ ਕੀਤਾ ਗਿਆ ਸੀ। ਮੀਨੂੰ ਭੁੱਟਾ ਨੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਦਿੱਤੇ ਗਏ ਅੱਠ ਦੇ ਅੱਠ ਸਮਾਜ ਸੇਵਾ ਦੇ ਟਾਰਗੇਟ ਪੁਰੇ ਕਰ ਦਿੱਤੇ ਹਨ ਅਤੇ ਇਸ ਸਾਲ ਵਿਚ 5 ਨਵੇਂ ਮੈਂਬਰ ਵੀ ਬਣਾਏ ਹਨ। ਇਸ ਮੌਕੇ ਸਪੈਸ਼ਲ ਗੈਸਟ ਵਿਚ ਰਿਜ਼ਨ ਚੇਅਰਮੈਨ ਕੁਲਦੀਪ ਭੂਸ਼ਨ, ਜੋਨ ਚੇਅਰਮੈਨ ਧਰਮਿੰਦਰ ਸਿੰਘ, ਡਿਸਟ੍ਰਿਕ ਡਿਪਟੀ ਗਵਰਨਰ ਸੁਖਜਿੰਦਰ ਸਿੰਘ, ਸੀਨੀਅਰ ਲਾਇਨ ਲੀਡਰ ਰਵਿੰਦਰ ਮਹਾਜਨ, ਕੁਲਵਿੰਦਰ ਸਿੱਧੂ, ਇੰਟਰਨੈਸ਼ਨਲ ਗੋਲਡ ਮੈਡਲਿਸਟ ਕੁਲਦੀਪ ਸਿੰਘ ਰਾਣਾ ਅਤੇ ਲਕਸ਼ਿਤ ਗੋਇਲ ਨੇ ਪੁਰੇ ਲਾਇਨਜ ਕਲੱਬ ਬੰਗਾ ਸਿਮਰਨ ਨੂੰ ਇਸ ਵਿਸ਼ਾਲ ਅੱਖਾਂ ਦੇ ਚੈੱਕਅੱਪ ਕੈਂਪ ਦੀ ਵਧਾਈ ਦਿੱਤੀ। ਇਸ ਮੌਕੇ ਕਲੱਬ ਪ੍ਰਧਾਨ ਮੀਨੂੰ ਭੁੱਟਾ ਵੱਲੋਂ ਸਾਰੇ ਮੁੱਖ ਮਹਿਮਾਨਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਲਾਇਨ ਮੈਂਬਰ ਵੀ ਸ਼ਾਮਲ ਸਨ।