ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ
ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
Publish Date: Tue, 03 Mar 2026 04:54 PM (IST)
Updated Date: Wed, 04 Mar 2026 04:00 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਮਹੀਨਾਵਾਰ ਪੂਰਨਮਾਸ਼ੀ ਸਮਾਗਮ ਸੱਤ ਲੋਕ ਧਾਮ ਰੱਤੇਵਾਲ ਵਿਖੇ ਕਰਵਾਇਆ ਗਿਆ।।ਬੰਦੀ ਛੋੜ ਗਰੀਬ ਦਾਸ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ 1 ਮਾਰਚ ਨੂੰ ਪ੍ਰਕਾਸ਼ ਕੀਤੇ ਗਏ ਸਨ।।ਉਨ੍ਹਾਂ ਦੀ ਸੰਪੂਰਨਤਾ ਦੇ ਭੋਗ ਕ੍ਰਿਸ਼ਨਾ ਨੰਦ ਦੀ ਸਰਪ੍ਰਸਤੀ ਹੇਠ ਪਾਏ ਗਏ। ਉਪਰੰਤ ਸੁਆਮੀ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ। ਧਾਮ ਦੇ ਮੁੱਖ ਸੰਚਾਲਕ ਸਵਾਮੀ ਕ੍ਰਿਸ਼ਨਾ ਨੰਦ ਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਦੱਸਿਆ ਕਿ ਸਮਾਗਮ ਵਿਚ ਸਮੂਹ ਨਗਰ ਨਿਵਾਸੀ ਬੜੇ ਉਤਸਾਹ ਨਾਲ ਪਹੁੰਚੇ ਹਨ ਅਤੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਪੂਰਵਕ ਸੇਵਾ ਨਿਭਾਈ ਜਾ ਰਹੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਮੁੱਖ ਜਾਂਚ ਕੈਂਪ ਲਾਇਆ, ਜਿਸ ਦਾ ਉਦਘਾਟਨ ਸੁਆਮੀ ਕ੍ਰਿਸ਼ਨਾ ਨੰਦ ਨੇ ਕੀਤਾ। ਕੈਂਪ ਦੌਰਾਨ ਬਵੇਜਾ ਹਸਪਤਾਲ ਰੂਪਨਗਰ ਦੀ ਟੀਮ ਡਾ. ਰਿੰਪੀ, ਡਾ. ਅੰਕਿਤਾ ਅਤੇ ਗੁਰਪ੍ਰੀਤ ਕੌਰ ਨੇ ਮਰੀਜਾਂ ਦੀ ਮੁਫ਼ਤ ਜਾਂਚ ਕੀਤੀ ਤੇ ਜ਼ਰੂਰਤਮੰਦਾਂ ਨੂੰ ਫਰੀ ਦਵਾਈਆਂ ਅਤੇ ਐਨਕਾਂ ਦਿੱਤੀਆਂ। ਮਰੀਜ਼ਾਂ ਲਈ ਲੰਗਰ ਵੀ ਅਟੁੱਟ ਵਰਤਾਇਆ ਗਿਆ। ਇਸ ਮੌਕੇ ਵਾਸਦੇਵ ਭੂੰਬਲਾ, ਪ੍ਰਧਾਨ ਦਰਗੇਸ਼ ਜੰਡੀ, ਕੀਮਤੀ ਲਾਲ, ਜਤਿੰਦਰ ਬਾਂਠ, ਡਾ. ਕੇਵਲ, ਵਿਜੇ ਖਟਾਣਾ, ਦਾਰਾ ਸਿੰਘ ਸਰਪੰਚ ਕਲੇਰਾਂ, ਡਾ. ਸੁੱਚਾ ਸਿੰਘ ਗਰਲੇ ਢਾਹਾਂ, ਰਾਜ ਕੁਮਾਰ ਖਟਾਣਾ, ਰਜਿੰਦਰ ਖਟਾਣਾ ਬੀਜੇਪੀ ਆਗੂ, ਕਾਬਲ ਸਿੰਘ ਚੇਚੀ ਕਾਠਗੜ੍ਹ, ਸਾਬਕਾ ਸਰਪੰਚ ਸ਼ੰਕਰ ਦਾਸ ਜੰਡੀ, ਰਾਮ ਸਾਹ ਸਰਪੰਚ, ਰਾਜ ਕੁਮਾਰ ਖਟਾਣਾ, ਜਸਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ।