ਪਿੰਡ ਕਮਾਮ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ
ਪਿੰਡ ਕਮਾਮ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ
Publish Date: Sun, 25 Jan 2026 07:21 PM (IST)
Updated Date: Mon, 26 Jan 2026 04:13 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ : ਐੱਨਆਰਆਈ ਦਿਲਬਾਗ ਗੰਗੜ ਅਤੇ ਜਿੰਦੂ ਕਮਾਮ ਯੂਐੱਸਏ ਵੱਲੋਂ ਪਿੰਡ ਕਮਾਮ ਚ ਲਗਾਏ ਜਾ ਰਹੇ ਪਹਿਲੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ 26 ਜਨਵਰੀ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡਾ. ਦੇਵ ਅਸ਼ੀਸ਼ ਸੇਠ (ਸੇਠ ਹਸਪਤਾਲ ਬੰਗਾ) ਵੱਲੋਂ ਅੱਖਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜਾਂ ਨੂੰ ਐਨਕਾਂ ਲਗਾਈਆਂ ਜਾਣਗੀਆਂ ਅਤੇ ਆਪ੍ਰੇਸ਼ਨ ਵੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਚ ਜਸਵਿੰਦਰ ਜਿੰਦੂ ਕਮਾਮ ਅਤੇ ਨਿਊਯਾਰਕ ਨੌਜ਼ਵਾਨ ਸਭਾ ਦਾ ਵਿਸ਼ੇਸ ਯੋਗਦਾਨ ਹੈ। ਇਸ ਮੌਕੇ ਦਿਲਬਾਗ ਗੰਗੜ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਦੇ ਹੋਰ ਵਿਕਾਸ ਕਾਰਜਾਂ ਚ ਵੀ ਬਣਦਾ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਲੋੜਵੰਦ ਮਰੀਜਾਂ ਲਈ ਚਾਹ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ।