ਅੱਖਾ ਦਾ ਮੁਫ਼ਤ ਚੈੱਕਅਪ ਤੇ ਅਪ੍ਰੇਸ਼ਨ ਕੈਂਪ ਲਾਇਆ
ਅੱਖਾ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ
Publish Date: Sun, 18 Jan 2026 05:57 PM (IST)
Updated Date: Mon, 19 Jan 2026 04:09 AM (IST)

ਸ਼ੇਰੇ ਪੰਜਾਬ ਸੇਵਾ ਦਲ ਸੋਸਾਇਟੀ ਰਾਹੋਂ ਵਲੋਂ ਸਾਲਾਨਾ ਅੱਖਾਂ ਦਾ ਜਾਂਚ ਕੈੰਪ ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਸਵ. ਸਤਨਾਮ ਸਿੰਘ ਚੀਮਾ ਦੀ ਯਾਦ ਵਿਚ ਸ਼ੇਰੇ ਪੰਜਾਬ ਸੇਵਾ ਦਲ ਸੁਸਾਇਟੀ ਰਾਹੋਂ ਵੱਲੋਂ ਅੱਖਾਂ ਦਾ ਮੁਫਤ ਜਾਂਚ ਤੇ ਆਪ੍ਰੇਸ਼ਨ ਕੈਂਪ ਗੁਰਦੁਆਰਾ ਕਲਗੀਧਰ ਸਾਹਿਬ ਮੁਹੱਲਾ ਪਹਾੜ ਸਿੰਘ ਰਾਹੋਂ ਵਿਖੇ ਲਾਇਆ। ਇਸ ਕੈਂਪ ’ਚ ਸੇਠ ਹਸਪਤਾਲ ਬੰਗਾ ਵੱਲੋਂ 300 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਜਾਂਚ ਕੀਤੀ ਗਈ। ਡਾ. ਦੇਵਅਸ਼ੀਸ਼ ਸੇਠ ਨੇ ਦੱਸਿਆ ਕਿ ਡਾ. ਸੇਠ ਅੱਖਾਂ ਦਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਾਲਿਆਂ ਵੱਲੋਂ ਕੈਂਪ ਦੌਰਾਨ ਆਏ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਚਿੱਟੇ ਮੋਤੀਏ, ਕਾਲੇ ਮੋਤੀਏ ਦੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ। ਇਸ ਕੈਂਪ ਚ ਡਾ. ਦੇਵਅਸ਼ੀਸ਼ ਸੇਠ ਤੇ ਸਟਾਫ਼ ਵੱਲੋਂ ਆਪੋ-ਆਪਣੀਆਂ ਸੇਵਾਵਾਂ ਨਿਭਾਈਆਂ। ਜਥੇ. ਤਰਲੋਚਨ ਸਿੰਘ ਨੇ ਦੱਸਿਆ ਕਿ ਕਈ ਸਾਲਾਂ ਤੋਂ ਲਗਾਤਾਰ ਉਨ੍ਹਾਂ ਦੀ ਸੋਸਾਇਟੀ ਵੱਲੋਂ ਇਹ ਕੈਂਪ ਲਾਇਆ, ਜਿਸ ’ਚ ਇਸ ਵਾਰ 300 ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਜਿਨ੍ਹਾਂ ’ਚੋਂ 60 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ, ਜਿਨ੍ਹਾਂ ਦੇ ਮੁਫ਼ਤ ਅਪ੍ਰੇਸ਼ਨ ਕੀਤੇ ਜਾਣਗੇ। ਇਸ ਕੈਂਪ ’ਚ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ, ਸਤਿੰਦਰ ਸਿੰਘ ਮਠਾਰੂ ਪੁੱਤਰ ਅਜੀਤ ਸਿੰਘ ਮਠਾਰੂ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਪ੍ਰਧਾਨ ਮੰਗਲ ਸਿੰਘ, ਤਰਲੋਚਨ ਸਿੰਘ ਜਨ. ਸਕੱਤਰ, ਦਿਲਬਾਗ ਸਿੰਘ ਖਜ਼ਾਨਚੀ, ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੌਬੀ, ਸਰਬਜੀਤ ਸਿੰਘ ਕਾਲਾ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਛੀਨਾ, ਕੁਲਵਿੰਦਰ ਸਿੰਘ, ਮਨਜੀਤ ਸਿੰਘ ਛੀਨਾ, ਹਰੀ ਸਿੰਘ, ਭਗਤ ਸਿੰਘ, ਸਤਵਿੰਦਰ ਸਿੰਘ, ਜੈਵੀਰ ਸਿੰਘ, ਜਗਪਾਲ ਸਿੰਘ, ਸੁਖਵੰਤ ਸਿੰਘ, ਭੁਪਿੰਦਰ ਸਿੰਘ ਪਾਹਵਾ, ਸਾਧੂ ਸਿੰਘ, ਸਤਪਾਲ ਭਾਟੀਆ, ਬਲਵੀਰ ਮਾਨ, ਸੁੱਖਾ, ਦਵਿੰਦਰ ਕੌਰ ਭਾਗੀ ਆਦਿ ਹਾਜ਼ਰ ਸਨ।