ਬਖਲੌਰ ’ਚ ਮੁਫਤ ਆਯੂਸ਼ ਮੈਡੀਕਲ ਕੈਂਪ ਲਾਇਆ
ਬਖਲੌਰ ’ਚ ਮੁਫਤ ਆਯੂਸ਼ ਮੈਡੀਕਲ ਕੈਂਪ ਲਗਾਇਆ
Publish Date: Fri, 23 Jan 2026 04:38 PM (IST)
Updated Date: Sat, 24 Jan 2026 04:01 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਆਯੂਸ਼ ਕਮਿਸ਼ਨਰ ਪੰਜਾਬ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ, ਮੁਖੀ ਹੋਮਿਓਪੈਥੀ ਪੰਜਾਬ ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਸਰਬਜੀਤ ਕੌਰ, ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬਖਲੌਰ ਵਿਖੇ ਮੁਫ਼ਤ ਆਯੂਸ਼/ਹੋਮਿਓਪੈਥਿਕ ਮੈਡੀਕਲ ਜਾਂਚ ਕੈਂਪ ਲਾਇਆ। ਕੈਂਪ ਦਾ ਉਦਘਾਟਨ ਡਾ. ਸਰਬਜੀਤ ਕੌਰ ਤੇ ਸਰਪੰਚ ਪੁੰਨੂ ਰਾਮ ਵੱਲੋਂ ਕੀਤਾ ਗਿਆ। ਇਸ ਕੈਂਪ ’ਚ ਡਾ. ਅਮਰਪ੍ਰੀਤ ਕੌਰ ਢਿੱਲੋ ਤੇ ਡਾ. ਰੀਨਾ ਚੋਪੜਾ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ। ਇਸ ਕੈਂਪ ’ਚ ਹੋਮਿਓਪੈਥੀ ਵਿਭਾਗ ਵੱਲੋਂ ਡਾ. ਅਮਰਿੰਦਰ ਸਿੰਘ ਤੇ ਡਾ. ਹਰਦੀਪ ਸਿੰਘ ਵੱਲੋਂ ਮਰੀਜ਼ਾਂ ਦੀ ਜਾਂਚ ਕਰ ਕੇ ਹੋਮਿਓਪੈਥੀ ਦਵਾਈਆਂ ਦਿੱਤੀਆਂ। ਇਸੇ ਮੌਕੇ ਹਰਜਿੰਦਰ ਸਿੰਘ ਤੇ ਇੰਦਰਜੀਤ ਕੌਰ ਫਾਰਮਾਸਿਸਟ ਅਤੇ ਸਤਿੰਦਰ ਸਿੰਘ ਹੋਮਿਓਪੈਥੀ ਫਾਰਮਾਸਿਸਟ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ। ਕੈਂਪ ’ਚ ਆਯੁਰਵੈਦਿਕ ਵਿਭਾਗ ਵੱਲੋਂ 521 ਅਤੇ ਹੋਮਿਓਪੈਥੀ ਵਿਭਾਗ ਵੱਲੋਂ 302 ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਇੰਚਾਰਜ ਡਾ. ਰਮਨਦੀਪ ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਪਰਡੈਂਟ ਵਿਨੋਦ ਕੁਮਾਰ, ਸਾਬਕਾ ਸਰਪੰਚ ਵਿਮਲ ਕੌਂਸਲ ਤੇ ਸਮੂਹ ਪੰਚਾਇਤ ਮੈਂਬਰ ਤੇ ਟ੍ਰੇਂਡ ਦਾਈ ਸੰਤੋਸ਼ ਕੁਮਾਰੀ ਹਾਜ਼ਰ ਸਨ।