ਨਸ਼ੇ ਦਾ ਸੇਵਨ ਕਰਦੇ ਚਾਰ ਨੌਜਵਾਨ ਕਾਬੂ
ਨਸ਼ੇ ਦਾ ਸੇਵਨ ਕਰਦੇ ਚਾਰ ਨੌਜਵਾਨ ਕਾਬੂ
Publish Date: Thu, 08 Jan 2026 04:55 PM (IST)
Updated Date: Fri, 09 Jan 2026 04:04 AM (IST)

ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰ ਰਹੇ ਚਾਰ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਥਾਣਾ ਸਦਰ ਬੰਗਾ ਦੇ ਹੈੱਡ ਕਾਂਸਟੇਬਲ ਚੰਦਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਮਜਾਰੀ ਦੇ ਸ਼ਮਸ਼ਾਨ ਘਾਟ ਦੇ ਗੇਟ ਨੇੜੇ ਲਾਈਟਰ ਜਲਾ ਕੇ ਨਸ਼ੇ ਦਾ ਸੇਵਨ ਕਰ ਰਹੇ ਨੌਜਵਾਨ ਨੂੰ ਕਾਬੂ ਕੀਤਾ। ਜਿਸ ਨੇ ਆਪਣਾ ਨਾਂ ਹਰਮੇਸ਼ ਲਾਲ ਉਰਫ਼ ਕਾਲਾ ਪੁੱਤਰ ਕੂੜਾ ਰਾਮ ਵਾਸੀ ਪਿੰਡ ਖਟਕੜ ਖੁਰਦ ਦੱਸਿਆ। ਦੁਸਰੇ ਮਾਮਲੇ ਵਿਚ ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਝਿੰਗੜਾਂ ਨੇੜੇ ਇਕ ਮੋਟਰ ਤੇ ਬਣੇ ਕਮਰੇ ਓਹਲੇ ਲੁਕ ਕੇ ਨਸ਼ੇ ਦਾ ਸੇਵਨ ਕਰ ਰਹੇ ਨੌਜਵਾਨ ਨੂੰ ਕਾਬੂ ਕੀਤਾ। ਜਿਸ ਦੀ ਪਛਾਣ ਸੰਨੀ ਕੁਮਾਰ ਉਰਫ ਸੈਂਟਾ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਝਿੰਗੜਾ ਵਜੋਂ ਹੋਈ। ਤੀਸਰੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐਸਆਈ ਲਖਵੀਰ ਚੰਦ ਨੇ ਦੱਸਿਆ ਕਿ ਪਿੰਡ ਸਿਆਣਾ ਦੇ ਸ਼ਮਸ਼ਾਨ ਘਾਟ ਨੇੜੇ ਨਸ਼ੇ ਦਾ ਸੇਵਨ ਕਰ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ। ਜਿਸ ਨੇ ਆਪਣਾ ਨਾਂ ਸੁਖਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਪ੍ਰੇਮ ਚੰਦ ਵਾਸੀ ਵਾਰਡ ਨੰਬਰ 12 ਬਲਾਚੌਰ ਦੱਸਿਆ। ਇਸੇ ਤਰ੍ਹਾਂ ਚੌਥੇ ਮਾਮਲੇ ਵਿਚ ਪੁਲਿਸ ਥਾਣਾ ਪੋਜੇਵਾਲ ਦੇ ਐੱਸਆਈ ਹੁਸਨ ਲਾਲ ਨੇ ਦੱਸਿਆ ਕਿ ਪਿੰਡ ਕੁੱਲਪੁਰ ਪੀਰਾਂ ਦੀ ਜਗ੍ਹਾ ਨੇੜੇ ਝਾੜੀਆਂ ਵਿਚ ਨਸ਼ੇ ਦਾ ਸੇਵਨ ਕਰ ਰਹੇ ਨੌਜਵਾਨ ਨੂੰ ਕਾਬੂ ਕੀਤਾ। ਜਿਸ ਨੇ ਆਪਣਾ ਨਾਂ ਹਰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਡਘਾਮ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਉਕਤ ਚਾਰੇ ਮਾਮਲੇ ਵਿਚ ਕਾਬੂ ਕੀਤੇ ਗਏ ਕਥਿਤ ਮੁਲਜ਼ਮਾਂ ਕੋਲੋਂ ਹੈਰੋਇਨ ਅਲੂਦ ਸਿਲਵਰ ਪੰਨੀਆਂ, ਲਾਈਟਰ ਅਤੇ 10/10 ਰੁਪਏ ਦੇ ਪਾਈਪ ਨੁਮਾ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ। ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।