ਭਰੋਮਜਾਰਾ 'ਚ ਅਣਪਛਾਤੇ ਚੋਰਾਂ ਵੱਲੋਂ ਚਾਰ ਤੋਲੇ ਸੋਨੇ ਦੇ ਗਹਿਣੇ ਚੋਰੀ
ਭਰੋਮਜਾਰਾ 'ਚ ਅਣਪਛਾਤੇ ਚੋਰਾਂ ਵੱਲੋਂ ਚਾਰ ਤੋਲੇ ਸੋਨੇ ਦੇ ਗਹਿਣੇ ਚੋਰੀ
Publish Date: Sat, 04 Apr 2026 03:51 PM (IST)
Updated Date: Sun, 05 Apr 2026 03:59 AM (IST)

- 6 ਲੱਖ ਤੋਂ ਵੱਧ ਦਾ ਹੋਇਆ ਨੁਕਸਾਨ ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਪਿੰਡ ਭਰੋਮਜਾਰਾ ਚ ਅਣਪਛਾਤੇ ਚੋਰਾਂ ਵੱਲੋਂ ਇਕ ਘਰ ਵਿਚੋਂ ਚਾਰ ਤੋਲੇ ਸੋਨੇ ਦੇ ਗਹਿਣੇ ਸਮੇਤ ਕਰੀਬ 6 ਲੱਖ ਦਾ ਨੁਕਸਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਧਾਰਮਿਕ ਅਸਥਾਨ ਤੇ ਮੱਥਾ ਟੇਕਣ ਲਈ ਗਏ ਸਨ ਅਤੇ ਜਾਣ ਸਮੇਂ ਆਪਣੇ ਘਰ ਨੂੰ ਜਿੰਦਰੇ ਲਗਾ ਕੇ ਚਲੇ ਗਏ ਸਨ। ਉਨ੍ਹਾਂ ਦੀ ਮਾਤਾ ਵਿਦਿਆ ਅਤੇ ਭਰਜਾਈ ਨਾਤੋਸ਼ ਕੁਮਾਰੀ ਜਦੋਂ ਘਰ ਚ ਰੱਖੇ ਕੁੱਤੇ ਨੁੰ ਦੁੱਧ ਪਿਲਾਉਣ ਆਈਆਂ ਤਾਂ ਉਨ੍ਹਾਂ ਦੇਖਿਆ ਕਿ ਬਰਾਂਡੇ ਦੇ ਬਾਹਰ ਲੱਗੇ ਜਿੰਦਰੇ ਨੁੰ ਕੱÎਟਿਆ ਹੋਇਆ ਅਤੇ ਜਦੋਂ ਉਹ ਅੰਦਰ ਦਾਖਲ ਹੋਈਆਂ ਤਾਂ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਵੱਲੋਂ ਮੌਕੇ ਤੇ ਸੁਰਿੰਦਰ ਕੁਮਾਰ ਨੂੰ ਫੋਨ ਤੇ ਸਾਰੀ ਜਾਣਕਾਰੀ ਦਿੱਤੀ ਅਤੇ ਸੁਰਿੰਦਰ ਕੁਮਾਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਦੋਂ ਸੁਰਿੰਦਰ ਕੁਮਾਰ ਨੇ ਮੌਕੇ ਤੇ ਆ ਕੇ ਦੇਖਿਆ ਕਿ ਪੇਟੀ ਵਿੱਚੋਂ ਸਾਰਾ ਸਮਾਨ ਖਿਲਾਰਿਆ ਹੋਈਆ ਸੀ ਅਤੇ ਸੋਨੇ ਦੀਆਂ ਦੋ ਚੈਨੀਆਂ ਜਿਨ੍ਹਾਂ ਚੋਂ ਇੱਕ ਦੋ ਤੋਲੇ ਦੀ ਅਤੇ ਇੱਕ ਤੋਲੇ ਦੀ ਇੱਕ ਚੈਨ, ਟੈਕਸਾਂ ਦਾ ਜ਼ੋੜਾ ਅਤੇ ਨੰਤੀਆਂ ਸੀ। ਜਿਸ ਦੀ ਕੀਮਤ ਲਗਭਗ ਛੇ ਲੱਖ ਬਣਦੀ ਹੈ ਅਤੇ ਅਲਮਾਰੀ ਚੋਂ ਵੀ ਸਾਰਾ ਸਮਾਨ ਖਿਲਾਰਿਆ ਹੋਇਆ ਸੀ। ਮੌਕੇ ਤੇ ਚੋਰ ਚਾਂਦੀ ਦੇ ਗਹਿਣਿਆਂ ਨੁੰ ਛੱਡ ਗਏ। ਜਦਕਿ ਅਲਮਾਰੀ ਦੇ ਅੰਦਰਲਾ ਲੋਕ ਨਹੀਂ ਤੋੜਿਆ। ਜਿਸ ਨਾਲ ਨਗਦੀ ਦਾ ਬਚਾ ਹੋ ਗਿਆ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਇਸ ਘਟਨਾ ਨੂੰ ਪਿਛਲੀ ਗਲੀ ਚੋਂ ਗੁਆਂਢੀ ਪਰਿਵਾਰ ਦੇ ਕੋਠੇ ਤੇ ਅੰਦਰ ਦਾਖਲ ਹੋ ਕੇ ਦਿੱਤਾ ਹੈ। ਕਿਉਂਕਿ ਪਿੰਡ ਚ ਹੋਰ ਗਲੀਆਂ ਚ ਕੈਮਰੇ ਲੱਗੇ ਹਨ ਅਤੇ ਜਿਸ ਗਲੀ ਚੋਂ ਉਹ ਘਰ ਚ ਦਾਖਿਲ ਹੋਏ ਹਨ ਉੱਥੇ ਕੈਮਰੇ ਨਹੀਂ ਹਨ। ਪਿੰਡ ਦੇ ਸਾਬਕਾ ਸਰਪੰਚ ਰਾਮ ਸਿੰਘ ਨੇ ਕਿਹਾ ਕਿ ਅੱਜ ਕੱਲ ਪਿੰਡ ਭਰੋਮਜਾਰਾ ਚ ਚੋਰੀਆਂ ਬਹੁਤ ਜਿਆਦਾ ਹੋ ਰਹੀਆਂ ਹਨ ਅਤੇ ਪਿਛਲੇ ਦਿਨੀਂ ਚੋਰਾਂ ਵਲੋਂ ਇੱਕ ਘਰ ਦੀਆਂ ਮੱਝਾਂ ਚੋਰੀ ਕਰਕੇ ਲੱਖਾਂ ਦਾ ਨੁਕਸਾਨ ਕੀਤਾ ਹੈ ਅਤੇ ਇੱਕ ਦੁਕਾਨ ਤੇ ਹੱਥ ਸਾਫ ਕੀਤਾ ਹੈ। ਜਿਸ ਕਾਰਨ ਪਿੰਡ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਅਣਪਛਾਤੇ ਚੋਰਾਂ ਨੂੰ ਨਕੇਲ ਪਾਈ ਜਾਵੇ। ਤਾਂ ਜੋ ਪਿੰਡ ਵਾਸੀ ਸੁੱਖ ਦਾ ਸਾਹ ਲੈ ਸਕਣ। ਪੁਲਿਸ ਥਾਣਾ ਔੜ ਵਿਖੇ ਏਐੱਸਆਈ ਰਘਬੀਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।