3.30 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
8.30 ਗ੍ਰਾਮ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ
Publish Date: Wed, 15 Apr 2026 04:10 PM (IST)
Updated Date: Thu, 16 Apr 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 3.30 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਦੇ ਐੱਸਆਈ ਹੁਸਨ ਲਾਲ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਬਾ ਚੈਕਿੰਗ ਸੱਕੀ ਵਿਅਕਤੀਆਂ ਦੇ ਸਬੰਧ ਵਿਚ ਪਿੰਡ ਬੇਗੋਵਾਲ ਤੋਂ ਪਿੰਡ ਫਾਬੜਾ ਤੋਂ ਹੁੰਦੇ ਹੋਏ ਕਸਬਾ ਔੜ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਗੰਦੇ ਪਾਣੀ ਡਰੇਨ ਪੁੱਲੀ ਬਾਹੱਦ ਰਕਬਾ ਪਿੰਡ ਗੜੁਪੜ ਤੋਂ ਕਰੀਬ 05 ਕਦਮ ਪਿੱਛੇ ਸੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸਨੇ ਪੁਲਿਸ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਕੇ ਪੁੱਲੀ ਤੋਂ ਥੌੜਾ ਪਿੱਛੇ ਔੜ ਸਾਇਡ ਆਪਣੀ ਖੱਬੀ ਸਾਇਡ ਡਰੇਨ ਦੇ ਨਾਲ ਨਾਲ ਕੱਚੇ ਰਾਸਤੇ ਵੱਲ ਮੁੜ ਪਿਆ ਅਤੇ ਆਪਣੇ ਸੱਜੇ ਹੱਥ ਵਿਚ ਫੜੀ ਹੋਈ ਕੋਈ ਚੀਜ ਨਜਦੀਕ ਹੀ ਸੁੱਟ ਦਿੱਤੀ ਅਤੇ ਕੱਚੇ ਰਾਸਤੇ ਰਾਹੀਂ ਅੱਗੇ ਜਾਣ ਲੱਗਾ। ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੱਛਿਆ। ਜਿਸਨੇ ਨੇ ਆਪਣਾ ਨਾਮ ਗੁਰਮਿੰਦਰ ਸਿੰਘ ਉਰਫ ਗੋਰਾ ਪੁੱਤਰ ਲੇਟ ਸਤਨਾਮ ਸਿੰਘ ਵਾਸੀ ਰਾਏਪੁਰ ਡੱਬਾ ਦੱਸਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 3.30 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।