ਅਮਰਦੀਪ ਕਾਲਜ 'ਚ ਫੂਡ ਮੇਲਾ ਲਾਇਆ
ਅਮਰਦੀਪ ਕਾਲਜ 'ਚ' ਫੂਡ ਮੇਲਾ' ਲਗਾਇਆ
Publish Date: Fri, 13 Mar 2026 05:09 PM (IST)
Updated Date: Sat, 14 Mar 2026 04:04 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਚ ਪ੍ਰਿੰਸੀਪਲ ਮਨਜੀਤ ਸਿੰਘ ਦੀ ਅਗਵਾਈ ਹੇਠ ਹੋਮ ਸਾਇੰਸ ਵਿਭਾਗ ਵੱਲੋਂ ਫੂਡ ਮੇਲੇ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੇ ਕੋ-ਆਰਡੀਨੇਟਰ ਸ਼ਵੇਤਾ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦਾ ਖਾਣਾ-ਬਣਾਉਣ ਦੇ ਹੁਨਰ ਨੂੰ ਉਦਯੋਗ ਚ ਬਦਲਣ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਫੂਡ ਮੇਲੇ ਚ ਵਿਦਿਆਰਥਣਾਂ ਨੇ ਹੱਥੀ ਤਿਆਰ ਕੀਤੀਆਂ ਖਾਣ-ਪੀਣ ਦੀਆਂ ਵਸਤਾਂ ਪੇਸ਼ ਕੀਤੀਆਂ। ਇਸ ਮੇਲੇ ਦਾ ਮੁੱਖ ਆਕਰਸ਼ਣ ਮੋਟੇ ਅਨਾਜ ਨਾਲ ਤਿਆਰ ਕੀਤੇ ਬਿਸਕੁੱਟ, ਕੇਕ, ਖਿਚੜੀ ਅਤੇ ਸੰਤੁਲਿਤ ਥਾਲੀ ਸਨ। ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਭਰਵਾਂ ਹੁੰਗਾਰਾ ਮੇਲੇ ਦੀ ਸ਼ਾਨ ਰਿਹਾ। ਸੁਗੰਧਾ ਦੀ ਦੇਖਰੇਖ ’ਚ ਬੱਚਿਆਂ ਵੱਲੋਂ ਤਿਆਰ ਕੀਤੇ ਚਾਕਲੇਟ ਕੇਕ, ਗੋਲਗੱਪੇ, ਟਿੱਕੀ ਪੇਧ ਪਦਾਰਥ, ਸੈਂਡਵਿਚ, ਬੇਲ ਚਾਟ, ਨਾਰੀਅਲ ਦੀ ਬਰਫ਼ੀ ਆਦਿ ਖੂਬ ਪਸੰਦ ਕੀਤੇ। ਡਾ. ਨਿਰਦੋਸ਼ ਕੌਰ ਨੇ ਵਿਦਿਆਰਥਣਾਂ ਦੇ ਉੱਦਮ ਦੀ ਸ਼ਲਾਘਾ ਕੀਤੀ ਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ। ਡਾ. ਕਰਮਜੀਤ ਕੌਰ ਅਤੇ ਸਕੂਲ ਪ੍ਰਿੰ. ਪਰਮਜੀਤ ਕੌਰ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰਿੰ. ਮਨਜੀਤ ਸਿੰਘ ਅਤੇ ਪੀਟੀਏ ਵਾਈਸ-ਚੇਅਰਮੈਨ ਸੁਰਿੰਦਰ ਸਿੰਘ ਢੀਂਡਸਾ ਨੇ ਇਸ ਅਨੋਖੇ ਮੇਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਆਪਣੇ ਹੁਨਰ ਨੂੰ ਵਪਾਰ ਚ ਬਦਲਣ ਦੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ। ਇਸ ਮੌਕੇ ਪ੍ਰੋ. ਜਗਵਿੰਦਰ ਸਿੰਘ, ਡਾ. ਸੰਗੀਤਾ, ਪ੍ਰੋ. ਸੁਖਮਿੰਦਰ ਦਾਸ ਬਾਵਾ, ਡਾ. ਆਸ਼ਿਮਾ ਪਾਸੀ, ਪ੍ਰੋ. ਸਰਬਜੀਤ ਸਿੰਘ, ਡਾ. ਮੇਘਨਾ ਅਗਰਵਾਲ ਦੇ ਨਾਲ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਮੇਲੇ ਦਾ ਖੂਬ ਆਨੰਦ ਲਿਆ।