ਕਸ਼ਮੀਰ ਸਿੰਘ ਹੱਪੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ
ਕਸ਼ਮੀਰ ਸਿੰਘ ਹੱਪੋਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ
Publish Date: Tue, 10 Feb 2026 04:43 PM (IST)
Updated Date: Wed, 11 Feb 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਹਿਰਾਮ :ਪਿਛਲੇ ਦਿਨੀਂ ਕਸ਼ਮੀਰ ਸਿੰਘ ਪੁੱਤਰ ਬਖੀਰ ਚੰਦ ਵਾਸੀ ਹੱਪੋਵਾਲ ਜੋ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਲੇਖ ਰਾਜ ਪੱਤਰਕਾਰ ਦੀ ਅਲਟੋ ਕਾਰ ਚ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਹ ਮੱਲਪੁਰ ਅੜਕਾਂ ਵਿਖੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਨੂੰ ਪਿਛਿਓਂ ਕਿਸੇ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਸੀ ਤੇ ਉਸ ਨਾਲ ਕਾਰ ਸਵਾਰ ਲੇਖ ਰਾਜ ਕੁਲਥਮ, ਨਵਜੋਤ ਸਿੰਘ ਕੈਨੇਡਾ ਤੇ ਸਰਬਜੀਤ ਕੌਰ ਗੰਭੀਰ ਰੂਪ ਚ ਜ਼ਖ਼ਮੀਂ ਹੋ ਗਏ ਸਨ। ਉਸ ਨਮਿਤ ਰੱਖੇ ਸ਼ਰਧਾਂਜਲੀ ਸਮਾਗਮ ਚ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ, ਸੋਹਣ ਲਾਲ ਢੰਡਾ, ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਮ੍ਰਿਤਕ ਇਕ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ। ਇਸ ਮੌਕੇ ਸਾਬਕਾ ਬੈਂਕ ਮੈਨੇਜਰ ਹਰਜੀਤ ਸਿੰਘ, ਮਲਕੀਤ ਸਿੰਘ, ਜਸਵਿੰਦਰ ਸਿੰਘ ਮਜਾਰੀ, ਕਸ਼ਮੀਰ ਸਿੰਘ ਮਜਾਰਾ ਸਾਹਿਬ, ਕਸ਼ਮੀਰੀ ਲਾਲ ਬੰਗਾ, ਸਰਪੰਚ ਅਮਨਪ੍ਰੀਤ ਉਰਫ਼ ਵਿੱਕੀ ਬਹੂਆ, ਅਮਰਜੀਤ ਸਿੰਘ, ਜਸਵੀਰ ਕੌਰ ਲਾਦੀਆਂ, ਸਾਬਕਾ ਸਰਪੰਚ ਮਹਿੰਦਰਪਾਲ ਤੇ ਹੋਰ ਹਾਜ਼ਰ ਸਨ।