28ਵੇਂ ਸਾਲਾਨਾ ਸਹਾਇਤਾ ਵੰਡ ਸਮਾਗਮ ਦਾ ਫਲੈਕਸ ਰਿਲੀਜ਼
28ਵੇਂ ਸਲਾਨਾ ਸਹਾਇਤਾ ਵੰਡ ਸਮਾਗਮ ਦਾ ਫਲੈਕਸ ਰਿਲੀਜ਼
Publish Date: Sat, 07 Feb 2026 04:31 PM (IST)
Updated Date: Sat, 07 Feb 2026 04:35 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵੱਲੋਂ ਨੌਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 28ਵੇਂ ਸਲਾਨਾ ਸਹਾਇਤਾ ਵੰਡ ਸਮਾਗਮ ਦਾ ਫਲੈਕਸ ਰਿਲੀਜ਼ ਕੀਤਾ ਗਿਆ। ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਲੈਕ. ਤਰਸੇਮ ਪਠਲਾਵਾ, ਸੰਦੀਪ ਕੁਮਾਰ ਗੌੜ ਅਤੇ ਸਤੀਸ਼ ਕੁਮਾਰ ਐਮਾਂ ਜੱਟਾਂ ਨੇ ਦੱਸਿਆ ਕਿ ਇਹ ਸਮਾਗਮ 11 ਫਰਵਰੀ ਦਿਨ ਬੁੱਧਵਾਰ ਨੂੰ ਪਿੰਡ ਐਮਾਂ ਜੱਟਾਂ ਦੇ ਮਿਡਲ ਸਕੂਲ ਦੀ ਗਰਾਊਂਡ ਕੋਲੋਂ ਲੰਘਦੀ ਬਿਸਤ ਦੁਆਬ ਨਹਿਰ ਦੇ ਕੰਢੇ ਤੇ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਲੋੜਵੰਦ ਲੜਕੀਆਂ ਅਤੇ ਬਹੂ-ਬੇਟੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ ਅਤੇ।ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਅਤੇ ਵ੍ਹੀਲ ਚੇਅਰਾਂ ਵੀ ਦਿੱਤੀਆਂ ਜਾਣਗੀਆਂ।।ਆਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਵੱਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾਂ ਹੇਠ ਤਿਆਰ ਕੀਤਾ ਨਾਟਕ, ਗੁਰੂ ਤੇਗ ਬਹਾਦਰ ਬੋਲਿਆ ਦੀ ਸਟੇਜੀ ਪੇਸ਼ਕਾਰੀ ਹੋਵੇਗੀ।।ਸਮਾਜ ਸੇਵਾ ਕਰਨ ਵਾਲੀ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਧਾਰਮਿਕ ਸਾਹਿਤ ਦਾ ਲੰਗਰ ਵੀ ਵਿਸ਼ੇਸ਼ ਆਕਰਸ਼ਨ ਹੋਵੇਗਾ ਅਤੇ ਚਾਹ ਪਕੌੜੇ ਸਮੇਤ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਡਾ. ਕੁਲਦੀਪ ਰਾਜ ਬੰਗਾ, ਰਜਿੰਦਰ ਸਿੰਘ ਜਿੰਦਾ, ਬਲਜੀਤ ਸਿੰਘ ਪਠਲਾਵਾ, ਪ੍ਰਭਜੋਤ ਸਿੰਘ ਪਠਲਾਵਾ, ਅਮਰੀਕ ਸਿੰਘ ਜਗੈਤ ਹਾਜ਼ਰ ਸਨ।