ਗਣਤੰਤਰ ਦਿਵਸ ਮੌਕੇ ਕੱਢਿਆ ਫਲੈਗ ਮਾਰਚ
ਗਣਤੰਤਰ ਦਿਵਸ 'ਤੇ ਬਲਾਚੌਰ 'ਚ ਡੀਐੱਸਪੀ ਦੀ ਅਗਵਾਈ 'ਚ ਕੱਢਿਆ ਫਲੈਗ ਮਾਰਚ
Publish Date: Sun, 25 Jan 2026 05:52 PM (IST)
Updated Date: Mon, 26 Jan 2026 04:08 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : 26 ਜਨਵਰੀ ਗਣਤੰਤਰ ਦਿਵਸ ਨੂੰ ਮੁੱਖ ਰੱਖਦਿਆਂ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਬਲਾਚੌਰ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਚੌਰ ਦੇ ਡੀਐੱਸਪੀ ਹਿੰਮਤ ਮਲਹੋਤਰਾ ਦੀ ਅਗਵਾਈ ਹੇਠ ਪੁਲਿਸ ਫੋਰਸ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਇੱਕ ਵਿਸ਼ੇਸ਼ ਫਲੈਗ ਮਾਰਚ ਕੱਢਿਆ। ਇਸ ਫਲੈਗ ਮਾਰਚ ਵਿਚ ਬਲਾਚੌਰ ਸਿਟੀ ਦੇ ਐੱਸਐੱਚਓ ਰਾਮਪਾਲ, ਬਲਾਚੌਰ ਸਦਰ ਦੇ ਐੱਸਐੱਚਓ ਬਿਕਰਮਜੀਤ ਸਿੰਘ ਰੋੜੀ, ਪੋਜੇਵਾਲ ਦੇ ਐੱਸਐੱਚਓ ਰਾਜ ਪਰਵਿੰਦਰ ਕੌਰ ਅਤੇ ਕਾਠਗੜ੍ਹ ਦੇ ਐੱਸਐੱਚਓ ਅਭਿਸ਼ੇਕ ਸ਼ਰਮਾ ਸਮੇਤ ਸਮੁੱਚੀ ਤਹਿਸੀਲ ਦੀ ਪੁਲਿਸ ਨਫਰੀ ਸ਼ਾਮਲ ਸੀ। ਪੁਲਿਸ ਦੇ ਇਸ ਕਾਫਲੇ ਨੇ ਸ਼ਹਿਰ ਵਿਚ ਗੇੜਾ ਮਾਰ ਕੇ ਜਨਤਾ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਇਆ। ਡੀਐੱਸਪੀ ਹਿੰਮਤ ਮਲਹੋਤਰਾ ਨੇ ਕਿਹਾ ਕਿ ਜਨਤਾ ਦੀ ਜਾਨ-ਮਾਲ ਦੀ ਰਾਖੀ ਕਰਨਾ ਪੁਲਿਸ ਦੀ ਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਵੱਖ-ਵੱਖ ਚੌਂਕਾਂ ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੇ ਵਿਸ਼ਵਾਸ ਨਾ ਕਰਨ। ਜੇਕਰ ਕੋਈ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦਿਖਾਈ ਦੇਵੇ, ਤਾਂ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਇਸ ਮੌਕੇ ਸਮੁੱਚੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੁਸਤੈਦੀ ਨਾਲ ਡਿਊਟੀ ਨਿਭਾਉਂਦੇ ਨਜ਼ਰ ਆਏ।