ਅਧਿਆਪਕ ਵਿਕਾਸ ਕਾਰਜਕ੍ਰਮ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ
ਪੰਜ ਦਿਨਾਂ ਅਧਿਆਪਕ ਵਿਕਾਸ ਕਾਰਜਕ੍ਰਮ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ
Publish Date: Sun, 18 Jan 2026 08:01 PM (IST)
Updated Date: Mon, 19 Jan 2026 04:18 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਦੋਆਬਾ ਗਰੁੱਪ ਆਫ਼ ਕਾਲਜ ਵਿਖੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਦੀ ਅਗਵਾਈ ਹੇਠ ਪੰਜ ਦਿਨਾਂ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਉਦਘਾਟਨ ਬਹੁਤ ਹੀ ਉਤਸ਼ਾਹ ਨਾਲ ਕੀਤਾ। ਜਿਸ ਵਿਚ 150 ਤੋਂ ਵੱਧ ਭਾਗੀਦਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਸ ਪ੍ਰੋਗਰਾਮ ਅਧੀਨ ਚਾਰ ਸੈਸ਼ਨ ਆਫਲਾਈਨ ਮੋਡ ਵਿਚ ਅਤੇ ਦੋ ਸੈਸ਼ਨ ਆਨਲਾਈਨ ਮੋਡ ਵਿਚ ਆਯੋਜਿਤ ਕੀਤੇ।।ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਪਹਿਲੇ ਦਿਨ ਡਾ. ਹਰਪ੍ਰੀਤ ਰਾਏ ਐਸੋਸੀਏਟ ਡਾਇਰੈਕਟਰ, ਮੋਹਾਲੀ ਨੇ 21ਵੀਂ ਸਦੀ ਦੇ ਕਲਾਸਰੂਮਾਂ ਵਿਚ ਉੱਚ ਪ੍ਰਭਾਵਸ਼ਾਲੀ ਅਧਿਆਪਨ ਕੌਸ਼ਲ ਅਤੇ ਨਵੀਨਤਮ ਅਧਿਆਪਨ ਰਣਨੀਤੀਆਂ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ। ਜਿਨ੍ਹਾਂ ਦਾ ਉਦੇਸ਼ ਅਧਿਆਪਕਾਂ ਦੀ ਅਕਾਦਮਿਕ ਉਤਕ੍ਰਿਸ਼ਟਤਾ, ਪੈਡਾਗੌਜੀਕਲ ਕੌਸ਼ਲ ਅਤੇ ਪੇਸ਼ੇਵਰ ਯੋਗਤਾਵਾਂ ਨੂੰ ਵਧਾਉਣਾ ਸੀ। ਅਗਲਾ ਸੈਸ਼ਨ ਪ੍ਰੋ. ਡਾ. ਰਾਜੇਸ਼ਵਰ ਸਿੰਘ ਡਾਇਰੈਕਟਰ, ਦੋਆਬਾ ਗਰੁੱਪ ਆਫ ਕਾਲਜਜ਼, ਛੋਕਰਾਂ, ਰਾਹੋਂ ਵੱਲੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਅਧੀਨ ਨਤੀਜਾ-ਆਧਾਰਿਤ ਸਿੱਖਿਆ ਪਾਠਕ੍ਰਮ ਡਿਜ਼ਾਈਨ ਅਤੇ ਉੱਚ ਸਿੱਖਿਆ ਵਿੱਚ ਪੈਰਾਡਾਇਮ ਸ਼ਿਫਟ ਵਿਸ਼ਿਆਂ ਤੇ ਦਿੱਤਾ ਗਿਆ।। ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਦੂਜੇ ਦਿਨ ਡਾ. ਮਨੀਸ਼ ਦੇਵ ਸ਼ਰਮਾ ਭੌਤਿਕ ਵਿਗਿਆਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਅਧੀਨ ਮੁਲਾਂਕਣ ਸੁਧਾਰ ਅਤੇ ਮੈਨਟਰਿੰਗ, ਟਿਊਟੋਰਿੰਗ ਅਤੇ ਵਿਦਿਆਰਥੀ ਸਹਾਇਤਾ ਪ੍ਰਣਾਲੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।।ਇਸ ਤੋਂ ਬਾਅਦ ਡਾ. ਅਸੀਮ ਵਸ਼ਿਸ਼ਟ ਐਸੋਸੀਏਟ ਪ੍ਰੋਫੈਸਰ ਯੂਨੀਵਰਸਿਟੀ ਸੈਂਟਰ ਫਾਰ ਰਿਸਰਚ ਐਂਡ ਡਿਵੈਲਪਮੈਂਟ, ਚੰਡੀਗੜ੍ਹ ਯੂਨੀਵਰਸਿਟੀ ਨੇ ਉੱਚ ਪ੍ਰਭਾਵਸ਼ਾਲੀ ਅਧਿਆਪਨ ਲਈ ਤਕਨਾਲੋਜੀ ਦੇ ਸਮੇਲਨ ਬਾਰੇ ਜਾਣੂ ਕਰਵਾਇਆ। ਅੰਤ ਵਿਚ ਪ੍ਰੋ. ਡਾ. ਰਾਜੇਸ਼ਵਰ ਸਿੰਘ ਨੇ ਬਹੁ-ਵਿਸ਼ਯਕ ਅਤੇ ਹੁਨਰ-ਆਧਾਰਿਤ ਸਿੱਖਿਆ ਵਿਚ ਫੈਕਲਟੀ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਸਮਝਾਇਆ।।ਵੱਖ-ਵੱਖ ਵਿਭਾਗਾਂ ਤੋਂ ਆਏ ਫੈਕਲਟੀ ਮੈਂਬਰਾਂ ਨੇ ਪੂਰੇ ਉਤਸ਼ਾਹ ਨਾਲ ਇਸ ਐਫਡੀਪੀ ਵਿਚ ਭਾਗ ਲਿਆ ਅਤੇ ਆਪਣੇ ਆਪ ਨੂੰ ਹੋਰ ਬਿਹਤਰ ਬਣਾਉਣ ਲਈ ਮਹੱਤਵਪੂਰਨ ਗਿਆਨ ਪ੍ਰਾਪਤ ਕੀਤਾ।