71 ਗ੍ਰਾਮ ਹੈਰੋਇਨ ਤੇ 20 ਗ੍ਰਾਮ ਆਈਸ ਸਮੇਤ ਤਿੰਨ ਕਾਬੂ
ਤਸਵੀਰ ਸਮੇਤ---71 ਗ੍ਰਾਮ ਹੈਰੋਇਨ ਤੇ 20 ਗ੍ਰਾਮ ਆਈਸ ਸਮੇਤ ਤਿੰਨ ਕਾਬੂ
Publish Date: Wed, 11 Feb 2026 09:09 PM (IST)
Updated Date: Thu, 12 Feb 2026 04:09 AM (IST)

ਸੰਦੀਪ ਕੁਮਾਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਹੈਰੋਇਨ ਅਤੇ ਆਈਸ ਸਮੇਤ ਤਿੰਨ ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਸੀਆਈਏ ਸਟਾਫ਼ ਨਵਾਂਸ਼ਹਿਰ ਦੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬਾਈਪਾਸ ਤੋਂ ਪਿੰਡ ਲੰਗੜੋਆ ਵਲ ਨੂੰ ਜਾ ਰਹੇ ਸਨ। ਤਾਂ ਉਨ੍ਹਾਂ ਨੇ ਲੀਚੀਆਂ ਵਾਲੇ ਬਾਗ ਦੇ ਸਾਹਮਣੇ ਟਰੱਕਾਂ ਵਾਲਿਆਂ ਦੇ ਰੁਕਣ ਲਈ ਬਣਾਏ ਗਏ ਕਮਰੇ ਨੇੜਿਓਂ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਵੱਲੋਂ ਘਾਹ ਫੂਸ ਵਿਚ ਸੁੱਟੇ ਵਜ਼ਨਦਾਰ ਲਿਫਾਫੇ ਦੀ ਤਲਾਸ਼ੀ ਲਈ ਜਿਸ ਵਿਚੋਂ 41 ਗ੍ਰਾਮ ਹੈਰੋਇਨ ਬਰਾਮਦ ਹੋਈ। ਕਥਿਤ ਮੁਲਜ਼ਮ ਦੀ ਪਛਾਣ ਮਦਨ ਲਾਲ ਉਰਫ਼ ਮੱਦੀ ਪੁੱਤਰ ਜੀਤ ਰਾਮ ਵਾਸੀ ਪਿੰਡ ਲੰਗੜੋਆ ਵਜੋਂ ਹੋਈ ਹੈ।।ਏਐੱਸਆਈ ਨੇ ਦੱਸਿਆ ਕਿ ਮੁਲਜ਼ਮ ਮਦਨ ਲਾਲ ਉਰਫ ਮੱਦੀ ਦੇ ਖਿਲਾਫ਼ ਪਹਿਲਾਂ ਵੀ 4 ਮਾਮਲੇ ਐਨਡੀਪੀਐਸ ਐਕਟ ਤਹਿਤ ਦਰਜ ਹਨ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਬਹਿਰਾਮ ਦੇ ਏਐੱਸਆਈ ਲਖਵੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਅੱਡਾ ਟੀ-ਪੁਆਇੰਟ ਫਰਾਲਾ ਮੌਜੂਦ ਸਨ। ਤਾਂ ਉਨ੍ਹਾਂ ਨੇ ਇਕ ਕਾਰ ਨੰਬਰੀ ਪੀਬੀ-01ਈ-9972 ਮਾਰਕਾ ਅਰਟੀਗਾ ਨੂੰ ਰੋਕ ਕੇ ਉਸ ਵਿਚ ਸਵਾਰ ਦੋ ਜਣਿਆਂ ਨੂੰ ਕਾਬੂ ਕਰਕੇ ਨਾਂਅ ਪਤੇ ਪੁੱਛੇ। ਤਾਂ ਕਾਰ ਚਾਲਕ ਨੇ ਆਪਣਾ ਨਾਂਅ ਹਰਜਿੰਦਰ ਕੁਮਾਰ ਉਰਫ ਰਿੰਕੂ ਵਾਸੀ ਪਿੰਡ ਕਟਾਰੀਆਂ ਅਤੇ ਦੂਜੇ ਨੇ ਆਪਣਾ ਨਾਂ ਹੈਪੀ ਪੁੱਤਰ ਬਨਵਾਰੀ ਲਾਲ ਵਾਸੀ ਮਕਾਨ ਨੰਬਰ 66 ਵਾਰਡ ਨੰਬਰ 8, ਏਕਤਾ ਨਗਰੀ ਮੰਡੀ ਡੱਬਵਾਲੀ ਜ਼ਿਲ੍ਹਾ ਸਿਰਸਾ ਸਟੇਟ ਹਰਿਆਣਾ ਦੱਸਿਆ। ਪੁਲਿਸ ਨੇ ਹਰਜਿੰਦਰ ਕੁਮਾਰ ਵੱਲੋਂ ਸੁੱਟੇ ਗਏ ਲਿਫਾਫੇ ਵਿਚੋਂ 30 ਗ੍ਰਾਮ ਹੈਰੋਇਨ ਅਤੇ ਹੈਪੀ ਵੱਲੋਂ ਸੁੱਟੇ ਲਿਫਾਫੀ ਵਿਚੋਂ 20 ਗ੍ਰਾਮ ਆਈਸ ਬਰਾਮਦ ਕੀਤੀ। ਪੁਲਿਸ ਵੱਲੋਂ ਕਾਬੂ ਕੀਤੇ ਕਥਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।