ਲੋੜਵੰਦ ਔਰਤਾਂ ਨੂੰ 5 ਸਿਲਾਈ ਮਸ਼ੀਨਾਂ ਭੇਂਟ
ਲੋੜਵੰਦ ਮਹਿਲਾਵਾਂ ਨੂੰ ਪੰਜ ਸਿਲਾਈ ਮਸ਼ੀਨਾਂ ਭੇਂਟ
Publish Date: Fri, 10 Apr 2026 04:52 PM (IST)
Updated Date: Sat, 11 Apr 2026 04:03 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਲਾਇਨ ਕਲੱਬ ਮੁਕੰਦਪੁਰ ਵੱਲੋਂ ਪ੍ਰਧਾਨ ਰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਅਤੇ ਜ਼ਿਲ੍ਹਾ ਗਵਰਨਰ ਵੀਐਮ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋੜਵੰਦ ਪਰਿਵਾਰਾਂ ਲਈ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਤਹਿਤ ਇਲਾਕੇ ਵਿਚ ਕੁਝ ਜ਼ਰੂਰਤਮੰਦ ਲੜਕੀਆਂ ਅਤੇ ਘਰ ਵਿਚ ਗ੍ਰਹਿਣੀਆਂ ਜੋ ਸਿਲਾਈ ਦਾ ਕੰਮ ਕਰਦੀਆਂ ਹਨ ਵਾਸਤੇ ਪੰਜ ਸਲਾਈ ਮਸ਼ੀਨਾਂ ਕਲੱਬ ਵੱਲੋਂ ਭੇਂਟ ਕੀਤੀਆਂ ਗਈਆਂ। ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਇਸ ਮੌਕੇ ਮੰਗਲਾ ਦੇਵੀ, ਅਮਰਜੀਤ ਖਟਕੜ, ਪੀਆਰਓ ਬਲਜਿੰਦਰ ਕੁਮਾਰ ਬਿੱਲਾ, ਗੁਰਮੁਖ ਸਿੰਘ, ਗੁਰਪਾਲ ਸਿੰਘ, ਹਰਵਿੰਦਰ ਸਿੰਘ, ਮੋਹਨ ਬੀਕਾ, ਹਰੀਸ਼ ਕੁਮਾਰ ਆਦਿ ਮੌਜੂਦ ਸਨ।