ਸੂਰਾਪੁਰ ਤੇ ਐਮਾ ਜੱਟਾ ਵਿਖੇ ਬਾਲੜੀਆਂ ਦੀ ਲੋਹੜੀ ਦਾ ਪਲੇਠਾ ਸਮਾਗਮ
ਸੂਰਾਪੁਰ ਤੇ ਐਮਾ ਜੱਟਾ ਵਿਖੇ ਬਾਲੜੀਆਂ ਦੀ ਲੋਹੜੀ ਦਾ ਪਲੇਠਾ ਸਮਾਗਮ ਕਰਵਾਇਆ
Publish Date: Thu, 08 Jan 2026 04:23 PM (IST)
Updated Date: Fri, 09 Jan 2026 04:03 AM (IST)

ਪਠਲਾਵਾ ਸੰਸਥਾ ਅਤੇ ਉਪਕਾਰ ਕੌਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ ਦਾ ਨੇਕ ਉਪਰਾਲਾ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸਮਾਜ ਦੀ ਬਾਲੜੀਆਂ ਪ੍ਰਤੀ ਸੌੜੀ ਸੋਚ ਨੂੰ ਹਲੂਣਾ ਦੇਣ ਹਿਤ ਪਿੰਡ ਸੂਰਾਪੁਰ ਤੇ ਐਮਾ ਜੱਟਾਂ ਵਿਖੇ ਪਲੇਠਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਜਿਸਦੀ ਪ੍ਰਧਾਨਗੀ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਅਤੇ ਪਿੰਡ ਸੂਰਾਪੁਰ ਦੇ ਨੌਜਵਾਨ ਸਰਪੰਚ ਅਮਨਦੀਪ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤੀ। ਇੰਦਰਜੀਤ ਸਿੰਘ ਵਾਰੀਆ, ਜਸਪਾਲ ਸਿੰਘ ਗਿੱਦਾ, ਮੁੱਖ ਬੁਲਾਰੇ ਲੈਕ. ਤਰਸੇਮ ਪਠਲਾਵਾ, ਮਾ. ਨਰਿੰਦਰ ਸਿੰਘ ਭਾਰਟਾ, ਪ੍ਰਿੰ. ਬਿਕਰਮਜੀਤ ਸਿੰਘ, ਅਮਨਦੀਪ ਸਿੰਘ ਸੂਰਾਪੁਰ, ਮਾਸਟਰ ਰਾਮੇਸ਼ ਕੁਮਾਰ ਪਠਲਾਵਾ, ਤਰਲੋਚਨ ਸਿੰਘ ਪਠਲਾਵਾ, ਜਸਵੀਰ ਸਿੰਘ ਪੰਚ ਅਤੇ ਪਰਮਜੀਤ ਸਿੰਘ ਸੂਰਾਪੁਰ ਨੇ ਇਕ ਸੁਰ ਵਿਚ ਆਖਿਆ ਕਿ ਅਜ਼ਾਦੀ ਦੇ ਅੱਠ ਦਹਾਕਿਆਂ ਬਾਅਦ ਵੀ ਬੇਟੀਆਂ ਨੂੰ ਲੜਕਿਆ ਦੇ ਬਰਾਬਰ ਮਾਣ ਸਤਿਕਾਰ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਹੋਕਾ ਦੇਣਾ ਪੈ ਰਿਹਾ ਹੈ। ਪਰਮਾਤਮਾ ਦਾ ਇਕ ਨਿਯਮ ਹੈ ਉਹ ਸ੍ਰਿਸ਼ਟੀ ਦਾ ਸੰਤੁਲਿਤ ਬਣਾਉਣ ਵਿਚ ਕੋਈ ਭਿੰਨ ਭੇਦ ਨਹੀਂ ਕਰਦਾ, ਫਿਰ ਇਨਸਾਨ ਨੂੰ ਕੀ ਹੱਕ ਹੈ ਕਿ ਉਹ ਕੁਦਰਤੀ ਪ੍ਰਬੰਧਨ ਵਿਚ ਆਪਣੇ ਤਕਨੀਕੀ ਸਿਸਟਮ ਅਤੇ ਸੌੜੀ ਸੋਚ ਨਾਲ ਇਸ ਵਿਚ ਵਿਗਾੜ ਪਾਉਣ ਦਾ ਕੋਜਾ ਹੱਥ ਕੰਡਾ ਵਰਤ ਰਿਹਾ ਹੈ। ਇਨ੍ਹਾਂ ਬਾਲੜੀਆਂ ਸਦਕਾ ਹੀ ਸ੍ਰਿਸ਼ਟੀ ਦੀ ਹੋਂਦ ਕਾਇਮ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਇਸ ਨੂੰ ਜਗਤ ਜਨਨੀ ਦਾ ਖਿਤਾਬ ਦੇ ਕੇ ਨਿਵਾਜਿਆ ਹੈ। ਇਨ੍ਹਾਂ ਬੇਟੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਵਿਦਿਆ ਰੂਪੀ ਦਾਨ ਨਾਲ ਪਰਪੱਕ ਬਨਾਉਣ ਤੇ ਜ਼ੋਰ ਦਿੱਤਾ। ਇਨ੍ਹਾਂ ਬੇਟੀਆਂ ਨੂੰ ਸਰਕਾਰੀ ਸਕੂਲਾਂ ਵਿਚ ਜਿਥੇ ਹੁਣ ਹਰ ਪ੍ਰਕਾਰ ਦੀ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਪੜ੍ਹਨ ਲਈ ਭੇਜਿਆਂ ਜਾਵੇ। ਇਸ ਮੌਕੇ ਨਵਜੰਮੀਆਂ ਬਾਲੜੀਆਂ ਨੂੰ ਪਠਲਾਵਾ ਸੰਸਥਾ ਅਤੇ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵੱਲੋਂ ਤੋਹਫ਼ੇ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਆਤਮਾ ਸਿੰਘ, ਹਰਭਜਨ ਸਿੰਘ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂਕੇ, ਪਰਵਿੰਦਰ ਸਿੰਘ ਰਾਣਾ, ਡਾ. ਕੁਲਦੀਪ ਰਾਜ ਬੰਗਾ, ਸੰਦੀਪ ਕੁਮਾਰ ਗੌੜ, ਕੁਲਵਿੰਦਰ ਸਿੰਘ ਲਾਲੀ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਦੇਸ਼ ਰਾਜ ਬਾਲੀ, ਡਾ. ਅਵਤਾਰ ਸਿੰਘ ਦੇਨੋਵਾਲ ਕਲਾਂ, ਬੀਰਬਲ ਤੱਖੀ, ਚਰਨਜੀਤ ਸਿੰਘ ਭੀਮ, ਸਾਰਿਕਾ ਸੋਨੀ, ਰਜਿੰਦਰ ਕੌਰ ਗਿੱਦਾ, ਜੋਤੀ ਬੱਗਾ, ਬਲਵਿੰਦਰ ਕੌਰ ਬਾਲੀ, ਸਮਾਂ ਮੱਲ੍ਹਣ, ਹਰਬੰਸ ਕੌਰ, ਰਸ਼ਪਾਲ ਕੌਰ, ਕਮਲਜੀਤ ਕੌਰ, ਪ੍ਰਿੰ. ਪਰਵਿੰਦਰ ਸਿੰਘ ਜੱਸੋਮਜਾਰਾ, ਅਵਤਾਰ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ, ਜਸਵੀਰ ਸਿੰਘ ਪੰਚ, ਹਰਮਿੰਦਰ ਕੌਰ ਸਾਬਕਾ ਪੰਚ, ਇੰਦਰਜੀਤ ਕੌਰ ਪੰਚ, ਬਲਵੀਰ ਕੌਰ ਸਿਲਾਈ ਟੀਚਰ, ਸੰਸਥਾ ਪਠਲਾਵਾ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਦੀਆਂ ਸਮੂਹ ਸਿਖਿਆਰਥਣਾਂ, ਕਾਕਾ ਸਰਬਜੋਤ ਸਿੰਘ, ਪ੍ਰਭਜੋਤ ਸਿੰਘ ਪਠਲਾਵਾ, ਬਲਜੀਤ ਸਿੰਘ ਪਠਲਾਵਾ ਹਾਜ਼ਰ ਸਨ।