ਪਹਿਲਾ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਅੱਜ
ਪਹਿਲਾ ਖ਼ੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਅੱਜ
Publish Date: Sat, 07 Mar 2026 04:34 PM (IST)
Updated Date: Sun, 08 Mar 2026 04:03 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਹਿਯੋਗ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਪਹਿਲਾ ਖ਼ੂਨਦਾਨ ਕੈਂਪ ਅਤੇ ਮੈਡੀਕਲ ਜਾਂਚ ਕੈਂਪ 8 ਮਾਰਚ ਨੂੰ ਬਾਈ ਜੀ ਦੀ ਕੁਟੀਆ ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਸੁਰਖਿਅਤ ਅਤੇ ਸੱਵਛ ਖ਼ੂਨਦਾਨ ਵਿਵਸਥਾ, ਬਲੱਡ ਗਰੁੱਪ ਜਾਂਚ, ਬੀਪੀ ਅਤੇ ਸ਼ੂਗਰ ਜਾਂਚ, ਈਸੀਜੀ ਜਾਂਚ ਅਤੇ ਦਵਾਈਆਂ, ਮਾਹਿਰ ਡਾਕਟਰਾਂ ਤੋਂ ਮੁਫ਼ਤ ਵਿਚ ਸਲਾਹ ਦਿੱਤੀ ਜਾਵੇਗੀ। ਇਸ ਕੈਂਪ ਦਾ ਉਦਘਾਟਨ ਸੰਤ ਵੈਰਾਗਿਆ ਪੂਰੀ ਅਤੇ ਸੰਤ ਕਰੁਣਾ ਪੁਰੀ ਬਾਈਜੀ ਵੱਲੋਂ ਕੀਤਾ ਜਾਵੇਗਾ। ਇਹ ਕੈਂਪ ਬੀਡੀਸੀ ਅਤੇ ਲਿਵਾਸਾ ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਬਾਕਸ-- 16 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ ਸਹਿਯੋਗ ਸੇਵਾ ਸੁਸਾਇਟੀ ਵੱਲੋਂ 8ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ 16 ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਸਮਾਗਮ ਵਿਚ ਅਰੋੜਾ ਸਭਾ ਦੇ ਪ੍ਰਧਾਨ ਰਾਜਨ ਅਰੋੜਾ, ਜਨਰਲ ਸਕੱਤਰ ਯੋਗੇਸ਼ ਅਰੋੜਾ, ਪ੍ਰਦੀਪ ਢੀਂਗਰਾ ਅਤੇ ਕੈਸ਼ੀਅਰ ਦੀਪਕ ਵਰਮਾ, ਚੇਅਰਮੈਨ ਪ੍ਰਦੀਪ ਜੋਸ਼ੀ, ਮੀਤ ਪ੍ਰਧਾਨ ਚੇਤਨ ਸ਼ਰਮਾ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਮਨੀਸ਼ ਖੋਸਲਾ, ਤਰਸੇਮ ਲਾਲ, ਨਵੀਨ ਵਰਮਾ, ਮੁਕੁਲ ਕਪੂਰ, ਸੁਰੇਸ਼ ਸ਼ਰਮਾ, ਚੰਦਰ ਮੋਹਨ ਹਾਂਡਾ, ਵਿਨੋਦ ਹਾਂਡਾ, ਪੰਡਿਤ ਸੀਤਾ ਰਾਮ ਆਦਿ ਹਾਜ਼ਰ ਸਨ।