ਨੈਸ਼ਨਲ ਹਾਈਵੇ ’ਤੇ ਚੱਲਦੀ ਟਰਾਲੀ ’ਚ ਭੜਕੀ ਅੱਗ
ਨੈਸ਼ਨਲ ਹਾਈਵੇ 'ਤੇ ਚੱਲਦੀ ਟਰਾਲੀ ਵਿਚ ਭੜਕੀ ਅੱਗ
Publish Date: Sun, 08 Mar 2026 07:53 PM (IST)
Updated Date: Mon, 09 Mar 2026 04:12 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਸੂਧਾ ਮਾਜਰਾ ਕੋਲ ਨੈਸ਼ਨਲ ਹਾਈਵੇ ਤੇ ਜਾ ਰਹੀ ਪਰਾਲੀ ਨਾਲ ਭਰੀ ਇੱਕ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਟਰੈਕਟਰ ਚਾਲਕ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਉਸ ਦੀ ਟਰਾਲੀ ਵਿਚ ਅੱਗ ਭੜਕ ਚੁੱਕੀ ਹੈ। ਇਸ ਮੌਕੇ ਮੌਜੂਦ ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ (ਪੈਨੀ ਭਲਵਾਨ) ਨੇ ਤੁਰੰਤ ਸੂਝਬੂਝ ਦਿਖਾਉਂਦੇ ਹੋਏ ਟਰੈਕਟਰ ਚਾਲਕ ਨੂੰ ਰੋਕ ਕੇ ਅੱਗ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਟਰੈਕਟਰ ਚਾਲਕ ਨੇ ਤੁਰੰਤ ਵਾਹਨ ਨੂੰ ਸੜਕ ਦੇ ਕਿਨਾਰੇ ਲਾ ਦਿੱਤਾ। ਪੈਨੀ ਭਲਵਾਨ ਨੇ ਤੁਰੰਤ ਆਪਣੀ ਜੇਸੀਬੀ ਮਸ਼ੀਨ ਮੰਗਵਾ ਕੇ ਪਰਾਲੀ ਨਾਲ ਭਰੀ ਟਰਾਲੀ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਮਦਦ ਕੀਤੀ। ਉਨ੍ਹਾਂ ਦੀ ਤੁਰੰਤ ਕਾਰਵਾਈ ਨਾਲ ਅੱਗ ਨੂੰ ਵਧਣ ਤੋਂ ਰੋਕ ਲਿਆ ਅਤੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਬਲਾਕ ਸੰਮਤੀ ਮੈਂਬਰ ਸੁਰੇਸ਼ ਕੁਮਾਰ ਪੈਨੀ ਨੇ ਦੱਸਿਆ ਕਿ ਜੇ ਸਮੇਂ ਤੇ ਧਿਆਨ ਨਾ ਦਿੱਤਾ ਜਾਂਦਾ ਤਾਂ ਅੱਗ ਭਿਆਨਕ ਰੂਪ ਧਾਰ ਸਕਦੀ ਸੀ ਅਤੇ ਹਾਈਵੇ ਤੇ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।