ਸਿੱਖ ਨੈਸ਼ਨਲ ਕਾਲਜ ’ਚ ਵਿੱਤੀ ਜਾਗਰੂਕ ਸੈਸ਼ਨ ਕਰਵਾਇਆ
ਸਿੱਖ ਨੈਸ਼ਨਲ ਕਾਲਜ 'ਚ ਵਿੱਤੀ ਜਾਗਰੂਕ ਸੈਸ਼ਨ ਕਰਵਾਇਆ
Publish Date: Sun, 15 Mar 2026 05:53 PM (IST)
Updated Date: Mon, 16 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਸਿੱਖ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਚ ਵਿਦਿਆਰਥੀਆਂ ਨੂੰ ਵਿੱਤੀ ਸੂਝਬੂਝ ਅਤੇ ਨਿਵੇਸ਼ ਸੰਬੰਧੀ ਜਾਣਕਾਰੀ ਦੇਣ ਲਈ ਬੰਬੇ ਸਟਾਕ ਐਕਸਚੇਂਜ (ਬੀਐਸਈ) ਵੱਲੋਂ ਇੱਕ ਨਿਵੇਸ਼ਕ ਜਾਗਰੂਕ ਸੈਸ਼ਨ ਕਰਵਾਇਆ। ਸੈਸ਼ਨ ਦੀ ਸ਼ੁਰੂਆਤ ਕਾਲਜ ਦੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਵੱਲੋਂ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਵਿਦਿਆਰਥੀਆਂ ਲਈ ਵਿੱਤੀ ਸਿੱਖਿਆ ਬਹੁਤ ਜ਼ਰੂਰੀ ਹੈ। ਤਾਂ ਜੋ ਉਹ ਭਵਿੱਖ ਵਿਚ ਸਹੀ ਨਿਵੇਸ਼ ਸੰਬੰਧੀ ਫੈਸਲੇ ਲੈ ਸਕਣ। ਸਮਾਗਮ ਦੇ ਮੁੱਖ ਬੁਲਾਰੇ ਵਜੋਂ ਪ੍ਰਿੰਸ ਸਿੰਘ ਤੇ ਮੋਹਿਤ ਢੱਲ ਹਾਜ਼ਰ ਰਹੇ ਤੇ ਪ੍ਰੋਗਰਾਮ ਦਾ ਮੰਚ ਸੰਚਾਲਨ ਐੱਮਕਾਮ ਦੀ ਵਿਦਿਆਰਥਣ ਗਗਨਦੀਪ ਕੌਰ ਵੱਲੋਂ ਕੀਤਾ। ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਪੂੰਜੀ ਬਾਜ਼ਾਰ ਦੀ ਜਾਣਕਾਰੀ, ਸਟਾਕ ਮਾਰਕੀਟ ਦੀਆਂ ਕਿਸਮਾਂ, ਸਟਾਕ ਮਾਰਕੀਟ ਵਿਚ ਕਿਵੇਂ ਦਾਖਲ ਹੋ ਸਕਦੇ ਹਾਂ, ਵਪਾਰ ਕਰਨ ਦੇ ਤਰੀਕੇ, ਬੱਚਤ ਅਤੇ ਨਿਵੇਸ਼ ਦੀ ਮਹੱਤਤਾ, ਨਿਵੇਸ਼ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਕਿਵੇਂ ਅਤੇ ਕਿੱਥੇ ਲਾਹੇਵੰਦ ਨਿਵੇਸ਼ ਕੀਤਾ ਜਾ ਸਕਦਾ, ਮਿਊਚਲ ਫੰਡ ਅਤੇ ਇਸਦੇ ਲਾਭ ਅਤੇ ਡਿਜੀਟਲ ਫਰਾਡ ਤੇ ਸੋਸ਼ਲ ਮੀਡੀਆ ਸਕੈਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।।ਪ੍ਰਿੰਸ ਸਿੰਘ ਵੱਲੋਂ ਸਕੈਮਾਂ ਬਾਰੇ ਸ਼ਿਕਾਇਤ ਦਰਜ ਕਰਵਾਉਣ ਤੇ ਇਨ੍ਹਾਂ ਤੋਂ ਬਚਣ ਲਈ ਸਕਿਉਰਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਵੱਲੋਂ ਕੀ ਕੀ ਕਦਮ ਚੁੱਕੇ ਗਏ ਹਨ, ਸਬੰਧੀ ਵਿਸਥਾਰ ਨਾਲ ਦੱਸਿਆ। ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਪ੍ਰਸ਼ਨ ਪੁੱਛੇ ਤੇ ਬੁਲਾਰਿਆਂ ਨਾਲ ਗੱਲਬਾਤ ਕੀਤੀ। ਅੰਤ ਵਿਚ ਕਾਮਰਸ ਵਿਭਾਗ ਦੇ ਮੁਖੀ ਕਮਲਦੀਪ ਕੌਰ ਵੱਲੋਂ ਸਭ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਦਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਰਾਜ ਕੌਰ, ਪ੍ਰੋ. ਹਰਦੀਪ ਕੌਰ, ਪ੍ਰੋ. ਦੀਪਿਕਾ, ਪ੍ਰੋ. ਪ੍ਰੀਆ ਲੱਧੜ, ਪ੍ਰੋ. ਅਵਨੀਤ ਕੌਰ, ਪ੍ਰੋ. ਮਨੀਸ਼ਾ, ਪ੍ਰੋ. ਗੁਰਿੰਦਰ ਕੌਰ, ਪ੍ਰੋ. ਹਰਸਿਮਰਨ ਕੌਰ, ਪ੍ਰੋ. ਆਬਿਦ ਵਕਾਰ, ਡਾ. ਸੁਨਿਧੀ ਮਿਗਲਾਨੀ ਹਾਜ਼ਰ ਸਨ।