ਕਿਸਾਨਾਂ ਵੱਲੋੰ ਅੱਜ ਟੋਲ ਪਲਾਜ਼ਾ ਕੀਤਾ ਜਾਵੇਗਾ ਫਰੀ
ਕਿਸਾਨਾਂ ਵੱਲੋੰ ਅੱਜ ਟੋਲ ਪਲਾਜ਼ਾ ਕੀਤਾ ਜਾਵੇਗਾ ਫਰੀ
Publish Date: Sun, 11 Jan 2026 05:58 PM (IST)
Updated Date: Mon, 12 Jan 2026 04:10 AM (IST)

ਬੰਦੀ ਸਿੰਘਾਂ ਅਤੇ ਪੱਤਰਕਾਰਾਂ ਦੀ ਰਿਹਾਈ ਕੀਤੀ ਜਾਵੇ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਦੀ ਪ੍ਰਧਾਨਗੀ ਹੇਠ ਟੋਲ ਪਲਾਜਾ ਜ਼ੀਉਵਾਲ ਬੱਛੂਆਂ ਵਿਖੇ ਕੀਤੀ ਗਈ।।ਜਿਸ ਵਿਚ ਕੁਲਵਿੰਦਰ ਸਰਪੰਚ ਪਰਾਗਪੁਰ ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਜੋ ਬੰਦੀ ਸਿੰਘ ਸਰਕਾਰ ਦੇ ਤਸੱਦਦ ਦਾ ਸ਼ਿਕਾਰ ਹੋ ਕੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਦੀ ਰਿਹਾਈ ਲਈ ਅਤੇ ਮੌਜੂਦਾ ਸਮੇਂ ਵਿਚ ਜੋ ਪੱਤਰਕਾਰਾਂ ਤੇ ਝੂਠੇ ਜਬਰੀ ਪਰਚੇ ਪਾ ਕੇ ਪੱਤਰਕਾਰਾਂ ਨੂੰ ਨਜਾਇਜ਼ ਜੇਲ੍ਹਾਂ ਵਿਚ ਬੰਦ ਕਰਕੇ ਲੋਕਤੰਤਰ ਦੀ ਅਜਾਦੀ ਨੂੰ ਖਤਮ ਕਰਨ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਹੈ। ਇਸ ਦੇ ਵਿਰੋਧ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ, ਸੰਯੁਕਤ ਮੋਰਚਾ, ਟਰੇਡ ਯੂਨੀਅਨ, ਸਟੂਡੈਂਟ ਫੈਡਰੇਸ਼ਨ ਇਕੱਠੀਆ ਹੋ ਕੇ ਸਰਕਾਰ ਦੇ ਇਨ੍ਹਾਂ ਫੈਸਲੇ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨਗੀਆਂ ਅਤੇ 12 ਜਨਵਰੀ ਦਿਨ ਸੋਮਵਾਰ ਨੂੰ ਤਿੰਨ ਘੰਟੇ ਲਈ ਸਮਾਂ ਸਵੇਰੇ 12ਵਜੇ ਤੋਂ 3ਵਜੇ ਤੱਕ ਬਛੂਆਂ ਟੋਲ ਪਲਾਜ਼ਾ ਫਰੀ ਕੀਤਾ ਜਾਵੇਗਾ। ਜਿਹੜੇ ਪੱਤਰਕਾਰਾਂ ਤੇ ਝੂਠੇ ਪਰਚੇ ਪਾਏ ਗਏ ਹਨ। ਉਹ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਜਿਹੜੇ ਵੀ ਪੱਤਰਕਾਰ ਜੇਲਾਂ ਵਿਚ ਬੰਦ ਹਨ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਤਰ੍ਹਾਂ ਸਰਕਾਰ ਪੰਜਾਬ ਦੇ ਲੋਕਾਂ ਨਾਲ ਜਾਂ ਕੁਝ ਕਿਸਾਨ ਆਗੂ ਧਰਮ ਪ੍ਰਚਾਰਕ ਲੋਕਾਂ ਨੂੰ ਜਬਰੀ ਚੁੱਕ ਕੇ ਜੇਲ੍ਹਾਂ ਵਿਚ ਸੁੱਟ ਰਹੇ ਹਨ। ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਭੈੜੀ ਹਰਕਤ ਉਨ੍ਹਾਂ ਨਾਲ ਨਾ ਕੀਤੀ ਜਾਵੇ। ਸਰਕਾਰ ਨੂੰ ਪਤਾ ਲੱਗ ਸਕੇ ਹੁਣ ਲੋਕ ਜਾਗ ਚੁੱਕੇ ਹਨ। ਇਸ ਮੌਕੇ ਵਾਈਸ ਪ੍ਰਧਾਨ ਸਵਰਨ ਸਿੰਘ ਨੰਗਲ, ਜਨਰਲ ਸਕੱਤਰ ਗੁਰਮੁਖ ਸਿੰਘ ਮਹਿਮੂਦਪੁਰ, ਮਾਸਟਰ ਦਰਸ਼ਨ ਦੇਵ ਬਲਾਚੌਰ, ਦਰਸ਼ਨ ਸਿੰਘ ਕਾਮਰੇਡ ਬੀੜ ਸਰਕਾਰ, ਸਤਪਾਲ ਸਿੰਘ ਭੱਲਾ, ਹਰਵਿੰਦਰ ਸਿੰਘ ਟੌਂਸਾ, ਜੱਥੇਦਾਰ ਤਰਲੋਚਨ ਸਿੰਘ ਪਨਿਆਲੀ ਪੰਚਾਇਤ ਸੰਮਤੀ ਮੈਂਬਰ, ਮਾਸਟਰ ਜਸਵੰਤ ਰਾਏ ਜੱਸੀ ਖਜਾਨਚੀ, ਚੌਧਰੀ ਵਿਸਾਲ ਹੱਕਲਾ ਕਾਠਗੜ੍ਹ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।