ਕਿਸਾਨ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ : ਵਿਧਾਇਕ ਡਾ. ਸੁੱਖੀ
ਕਿਸਾਨ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ- ਵਿਧਾਇਕ ਡਾ. ਸੁਖਵਿੰਦਰ ਕੁਮਾਰ
Publish Date: Fri, 10 Apr 2026 06:40 PM (IST)
Updated Date: Sat, 11 Apr 2026 04:09 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਇਕ ਪੈਲੇਸ ਵਿਖੇ ਲਗਾਇਆ। ਇਸ ਮੇਲੇ ਵਿਚ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੁਆਰਾ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਦਵਾਈਆਂ ਦੀ ਹੀ ਵਰਤੋਂ ਕਰਨ।।ਸਰਕਾਰ ਦੀ ਸਕੀਮ“ਪਾਣੀ ਬਚਾਓ ਪੈਸਾ ਬਚਾਓ”ਤਹਿਤ ਵੱਧ ਤੋਂ ਵੱਧ ਕਿਸਾਨ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਬਚਾਉਣ ਦੇ ਨਾਲ ਚੰਗਾ ਮੁਨਾਫਾ ਵੀ ਕਮਾ ਸਕਦੇ ਹਨ। ਇਸ ਕਿਸਾਨ ਮੇਲੇ ਵਿਚ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਖੇਤੀਬਾੜੀ ਵਿਭਾਗ, ਸਹਿਯੋਗੀ ਮਹਿਕਮਿਆਂ ਅਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਗਾਈਆਂ ਪ੍ਰਦਰਸ਼ਨੀਆਂ ਦੀ ਵਿਜਿਟ ਵੀ ਕੀਤੀ। ਖਾਦ ਵਿਕ੍ਰੇਤਾਵਾਂ ਵੱਲੋਂ ਕਿਸਾਨਾਂ ਨੂੰ ਖਾਦ ਵੇਚਣ ਸਮੇਂ ਕਿਸੇ ਵੀ ਕਿਸਮ ਦੀ ਟੈਗਿੰਗ ਨਾ ਕੀਤੀ ਜਾਵੇ।।ਸਰਕਾਰ ਕਿਸਾਨਾਂ ਦੀ ਕਣਕ ਦੀ ਫਸਲ ਦਾ ਦਾਣਾ ਦਾਣਾ ਚੁੱਕਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਮੰਡੀ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ। ਹਰਪ੍ਰੀਤ ਕੌਰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਅੰਕੜਾ) ਨੇ ਕਿਸਾਨਾਂ ਨੂੰ ਦੱਸਿਆ ਕਿ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਅੰਦਰ ਚੱਲ ਰਹੀਆਂ ਕਿਸਾਨ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਐਗਰੀਸਟੈਕ ਸਕੀਮ ਅਧੀਨ ਫਾਰਮਰ ਆਈਡੀ ਜਰੂਰ ਬਣਾਈ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਵਿਚ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਪੀਏਯੂ ਲੁਧਿਆਣਾ ਦੀਆਂ ਸਿਫਾਰਿਸ਼ਾ ਅਨੁਸਾਰ ਕੀਤੀ ਜਾਵੇ। ਕਿਸਾਨ ਮੇਲੇ ਵਿਚ ਵਿਪਨ ਭੰਡਾਰੀ ਐੱਸਡੀਐੱਮ ਬੰਗਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਡਾ. ਲੇਖ ਰਾਜ ਬੇਗੋਵਾਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਾਉਣੀ ਸੀਜਨ 2026 ਦੌਰਾਨ ਮੱਕੀ ਹੇਠ 9,000 ਹੈਕਟੇਅਰ, ਝੋਨੇ ਹੇਠ 60800 ਹੈਕਟੇਅਰ, ਗੰਨੇ ਹੇਠ 6000 ਹੈਕਟੇਅਰ, ਦਾਲਾਂ ਹੇਠ 230 ਹੈਕਟੇਅਰ ਰਕਬਾ ਲਿਆਂਦਾ ਜਾਵੇਗਾ।।ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ/ਖਾਦਾਂ/ਕੀੜੇਮਾਰ ਦਵਾਈਆਂਮੁਹੱਈਆ ਕਰਵਾਉਣ ਲਈ ਵਿਭਾਗ ਵਲੋਂ ਬਿਲ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸੀਆਰਐੱਮ ਸਾਲ 2026-27 ਦੌਰਾਨ ਵੱਖ-ਵੱਖ ਮਸ਼ੀਨਰੀ ਉਪਦਾਨ ਤੇ ਦੇਣ ਲਈ ਆਨ ਲਾਈਨ ਪੋਰਟਲ ਤੇ ਬਿਨੈ ਪੱਤਰਾਂ ਦੀ ਮੰਗ ਕੀਤੀ।।ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਸਮੇਂ ਦੀ ਲੋੜ ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਖੇਤੀ ਕਰਨ। ਤਾਂ ਜੋ ਬੇਲੋੜੀਆਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਧੇਰੀ ਵਰਤੋਂ ਤੋਂ ਗੁਰੇਜ਼ ਕਰਕੇ, ਖੇਤੀ ਵਿਚ ਖਰਚੇ ਘਟਾ ਕੇ ਵੱਧ ਮੁਨਾਫਾ ਲਿਆ ਜਾ ਸਕੇ। ਇਸ ਮੌਕੇ ਡਾ. ਰਾਜ ਕੁਮਾਰ ਏਓ ਔੜ, ਡਾ. ਲਛਮਣ ਦਾਸ ਏਓ ਬੰਗਾ, ਡਾ. ਪੰਕਜ਼ ਸਿੰਘ ਏਓ ਬਲਾਚੌਰ, ਡਾ. ਨਿਤਿਨ ਏਓ ਸੜੋਆ, ਡਾ. ਵਿਜੈ ਕੁਮਾਰ ਏਡੀਓ (ਇਨਫੋ.), ਇੰਜ. ਚੰਦਨ ਸ਼ਰਮਾ ਅਤੇ ਡਾ. ਕਮਲਦੀਪ ਸਿੰਘ ਪ੍ਰੋਜਕੈਟ ਡਾਇਰੈਕਟਰ ਆਤਮਾ, ਡਾ. ਪਰਮਵੀਰ ਡੀਪੀਡੀ ਅਤੇ ਯੋਗੇਸ਼ ਕੁਮਾਰ ਬੱਸੀ ਹਾਜ਼ਰ ਸਨ।।ਇਸ ਤੋਂ ਇਲਾਵਾ ਸੰਦੀਪ ਸਿੰਘ ਭੰਗਲ ਕਲਾਂ, ਗੁਰਪਾਲ ਸਿੰਘ ਸੋਨਾ, ਸੁਰਜੀਤ ਸਿੰਘ ਲੰਗੇਰੀ, ਸੋਮਨਾਥ ਹੁਸੈਨਪੁਰ, ਬਲਦੇਵ ਸਿੰਘ ਬੀਕਾ, ਪਰਮਜੀਤ ਸਿੰਘ ਜਾਨੀਆ, ਜੁਝਾਰ ਸਿੰਘ ਕਟਾਰੀਆਂ, ਮਹਿੰਦਰ ਸਿੰਘ ਖਾਲਸਾ, ਉਤਮ ਸਿੰਘ ਨਾਮਧਾਰੀ ਸੀਡ ਸਟੋਰ, ਗੁਰਨਾਮ ਸਿੰਘ ਕਰਨਾਣਾ, ਬਲਵੀਰ ਸਿੰਘ ਮਾਜਰਾ ਜੱਟਾਂ, ਕੁਲਦੀਪ ਸਿੰਘ ਘਟਾਰੋਂ, ਹਰਵਿੰਦਰ ਸਿੰਘ ਸੂੰਢ ਆਦਿ ਹਾਜ਼ਰ ਸਨ।।ਅਗਾਂਹ ਵਧੂ ਕਿਸਾਨ ਮਹਿੰਦਰ ਸਿੰਘ ਦੁਸਾਂਝ ਨੇ ਮੇਲੇ ਵਿਚ ਆਏ ਕਿਸਾਨਾਂ ਦਾ ਧੰਨਵਾਦ ਕੀਤਾ।।ਜਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 1000 ਤੋਂ ਵੱਧ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਇਸ ਕੈਂਪ ’ਚ ਹਿੱਸਾ ਲਿਆ।