- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰ ਵਾਰ ਗੰਨਾ ਮਿਲ ਦੇ ਬੰਦ ਹੋਣ ਕਾਰਨ ਕਿਸਾਨ ਪਰੇਸ਼ਾਨ

ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜੇ ਅਫ਼ਸਰ ਤੇ ਮੁਲਾਜ਼ਮ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ,
ਨਵਾਂਸ਼ਹਿਰ :ਵਾਰ ਵਾਰ ਬੰਦ ਹੋ ਰਹੀ ਸ਼ੂਗਰ ਮਿਲ ਕਾਰਨ ਪਰੇਸ਼ਾਨ ਗੰਨਾ ਸੰਘਰਸ਼ ਕਮੇਟੀ ਦੇ ਆਗੂ ਅਤਿੰਦਰ ਸਿੰਘ ਅਤੇ ਸਾਥੀਆਂ ਨੇ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਸ਼ੂਗਰ ਮਿਲ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਬੰਧਕਾਂ, ਅਫ਼ਸਰਾਂ, ਸ਼ੂਗਰ ਫੈਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਰਕਾਰ ਨੂੰ ਕਿਸਾਨਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਕ ਤਾਂ ਪਹਿਲਾ ਹੀ ਗੰਨਾ ਮਿਲ ਲੇਟ ਚੱਲੀ ਹੈ, ਉਸ ਤੋਂ ਵਾਰ ਵਾਰ ਇਸ ਦੇ ਬੰਦ ਹੋਣ ਕਾਰਨ ਕਿਸਾਨਾਂ ਦੀਆਂ ਗੰਨੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਵੀ ਖਾਲੀ ਨਹੀਂ ਹੋ ਰਹੀਆਂ ਹਨ। ਜਿਸ ਕਾਰਨ ਕਿਸਾਨਾਂ ਦੇ ਨਾਲ -ਨਾਲ ਖੇਤਾਂ ਵਿਚ ਗੰਨੇ ਦੀ ਕਟਾਈ ਕਰ ਰਹੀ ਲੇਬਰ ਵੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਦੇ ਮਿਲ ਅਤੇ ਕਦੇ ਪਾਵਰ ਪਲਾਂਟ ਦੇ ਬੰਦ ਰਹਿਣ ਕਾਰਨ ਕਿਸਾਨਾਂ ਨੂੰ ਤਿੰਨ ਤੋਂ ਚਾਰ ਦਿਨ ਤੱਕ ਗੰਨਾ ਮਿਲ ਵਿਚ ਬੰਨ੍ਹ ਕੇ ਰਹਿਣਾ ਪੈ ਰਿਹਾ ਹੈ। ਜਿਸ ਕਾਰਨ ਉਨ੍ਹਾਂ ਦੇ ਹੋਰ ਕੰਮਕਾਰ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ੂਗਰ ਮਿਲ ਨਵਾਂਸ਼ਹਿਰ 27 ਹਜ਼ਾਰ ਕੁਇੰਟਲ ਗੰਨੇ ਦੀ ਪੀੜਾਈ ਕਰਦੀ ਹੈ ਪਰ ਇਸ ਵਾਰ ਮਿਲ ਵੱਲੋਂ 20 ਹਜ਼ਾਰ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜੀ ਰਹੀ ਹੈ। ਜਿਸ ਕਾਰਨ ਉਹ ਨਿਰਧਾਰਿਤ ਸਮੇਂ ਵਿਚ ਗੰਨੇ ਦੀ ਪਿੜਾਈ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਨਾਲ ਤਾਂ ਮਿਲ ਵਿਚ ਗੰਨਾ ਸੁਟਵਾਇਆ ਜਾ ਰਿਹਾ ਹੈ ਨਾ ਹੀ ਨਿਰਧਾਰਿਤ ਬਾਂਡ ਅਨੁਸਾਰ ਪਰਚੀਆਂ ਹੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਪੈਨੇਲਟੀ ਦਾ ਡਰਾਵਾ ਦੇ ਕੇ ਹੋਰਨਾਂ ਮਿੱਲਾਂ ਵਿਚ ਗੰਨਾ ਲਿਜਾਉਣ ਦੀ ਮਨਜੂਰੀ ਵੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕ ਵਿਚ ਸੰਘਰਸ਼ ਕਰ ਰਹੀ ਕਮੇਟੀ ਵੱਲੋਂ ਮਿਲ ਪ੍ਰਬੰਧਕਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦੀ ਪਿੜਾਈ ਦਾ ਕੰਮ ਜੰਗੀ ਪੱਧਰ ’ਤੇ ਚਲਾਉਣ ਦੇ ਨਾਲ ਗੰਨਾ ਮਿਲ ਲਈ ਪਾਵਰਕਾਮ ਵਿਭਾਗ ਤੋਂ ਪਾਵਰ ਸਪਲਾਈ ਲੈਣ ਦਾ ਪ੍ਰਬੰਧ ਕਰਵਾਇਆ ਜਾਵੇ। ਤਾਂ ਜੋ ਪਾਵਰ ਪਲਾਂਟ ਦੀ ਖਰਾਬੀ ਕਾਰਨ ਹੋ ਰਹੀਆਂ ਮੁਸ਼ਕਿਲਾਂ ਦੂਰ ਹੋ ਸਕਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਵਾਲੇ ਅਫ਼ਸਰ ਅਤੇ ਮੁਲਾਜ਼ਮ ਮੰਗਾਂ ਨੂੰ ਸੀਰੀਅਸ ਨਹੀਂ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨਾ ਮਿਲ ਦੇ ਨਾਕਾਰਾ ਪ੍ਰਬੰਧਾਂ ਕਾਰਨ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਗੜ੍ਹਸ਼ੰਕਰ ਦੇ ਗੰਨਾ ਕਾਸ਼ਤਕਾਰ ਕਿਸਾਨ ਪਰੇਸ਼ਾਨੀ ਦੇ ਆਲਮ ਵਿਚ ਹਨ। ਕਿਸਾਨਾਂ ਨੇ ਕਿਹਾ ਕਿ ਇਕ ਹਫਤੇ ਤੋਂ ਵਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਗੰਨਾ ਕਾਸ਼ਤਕਾਰਾਂ ਨੂੰ ਹੋਰਨਾਂ ਗੰਨਾ ਮਿਲਾਂ ਨੂੰ ਗੰਨਾ ਸਪਲਾਈ ਕਰਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿੱਲ ਦੀਆਂ ਗਲਤ ਨੀਤੀਆਂ ਕਾਰਨ ਗੰਨਾ ਕਾਸ਼ਤਕਾਰ ਕਿਸਾਨ ਕਰਜਾਈ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਨਿਰਧਾਰਿਤ ਬਾਂਡ ਅਨੁਸਾਰ ਪਰਚੀਆਂ ਜਾਰੀ ਕਰਨ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕਰਵਾਇਆ ਜਾਵੇ। ਤਾਂ ਜੋ ਖੇਤਾਂ ਵਿਚ ਖੜ੍ਹੇ ਗੰਨੇ ਦੀ ਸਮੇਂ ਸਿਰ ਕਟਾਈ ਲਈ ਲੇਬਰ ਅਤੇ ਹੋਰਨਾਂ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਸਮੇਂ ਸਿਰ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਕੋਈ ਵੀ ਵਿਧਾਇਕ, ਹਲਕਾ ਇੰਚਾਰਜ ਜਾਂ ਹੋਰ ਲੀਡਰ ਅੱਗੇ ਨਹੀਂ ਆ ਰਹੇ ਹਨ। ਜਿਸ ਕਾਰਨ ਵੀ ਕਿਸਾਨਾਂ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਮਿਲ ਵਿਚ ਕਿਸਾਨਾਂ ਦਾ ਹਿੱਸਾ ਵੱਧ ਹੋਣ ਤੋਂ ਬਾਅਦ ਵੀ ਕਿਸਾਨਾਂ ਦੇ ਹੱਕ ਖੋਹੇ ਜਾ ਰਹੇ ਹਨ। ਜਦਕਿ ਕਿਸਾਨਾਂ ਨੂੰ ਠੰਢ, ਮੀਂਹ, ਹਨੇਰੀ ਵਿਚ ਸ਼ੂਗਰ ਮਿਲ ਵਿਚ ਸਮਾਂ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲ ਦੇ ਬੰਦ ਹੋਣ ਤੋਂ ਬਾਅਦ ਵੀ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਨੂੰ ਮਿਲ ਚੱਲਣ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ।
ਉੁਧਰ ਇਸ ਸਬੰਧ ਵਿਚ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਸ਼ੂਗਰ ਮਿਲ ਦੇ ਪ੍ਰਬੰਧਕਾਂ ਅਤੇ ਡਾਇਰੈਕਟਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।