ਹਿਆਤਪੁਰ ਰੁੜਕੀ ’ਚ ਕਿਸਾਨ ਸਿਖਲਾਈ ਕੈਂਪ ਲਾਇਆ
ਹਿਆਤਪੁਰ ਰੁੜਕੀ 'ਚ ਕਿਸਾਨ ਸਿਖਲਾਈ ਕੈਂਪ ਲਗਾਇਆ
Publish Date: Sun, 15 Mar 2026 05:00 PM (IST)
Updated Date: Mon, 16 Mar 2026 04:07 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਡਾ. ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਨਿਤਨ ਖੇਤੀਬਾੜੀ ਅਫਸਰ ਸੜੋਆ ਦੀ ਅਗਵਾਈ ਹੇਠ ਪਿੰਡ ਹਿਆਤਪੁਰ ਰੁੜਕੀ ਵਿਖੇ ਆਤਮਾ ਸਕੀਮ ਅਧੀਨ ਵਣ ਖੇਤੀ ਸੰਬੰਧੀ ਟਰੇਨਿੰਗ ਕਰਵਾਈ। ਡਾ. ਨਿਤਨ ਖੇਤੀਬਾੜੀ ਅਫਸਰ ਸੜੋਆ ਨੇ ਕਿਸਾਨਾਂ ਨੂੰ ਕਿਹਾ ਕਿ ਆਮ ਪ੍ਰਚਲਿਤ ਕਣਕ-ਝੋਨਾ ਫਸਲੀ ਚੱਕਰ ਲਾਹੇਵੰਦ ਤਾਂ ਹੈ ਪਰ ਇਸ ਫਸਲੀ ਚੱਕਰ ਤੋਂ ਵੱਧ ਮੁਨਾਫਾ ਲੈਣ ਲਈ ਪਾਣੀ ਦੇ ਸੋਮੇ ਬਹੁਤ ਹੀ ਘੱਟ ਚੁੱਕੇ ਹਨ ਅਤੇ ਖੇਤੀ ਰਸਾਇਣਾਂ ਦੀ ਬੇਲੋੜੀ ਵਰਤੋਂ ਨੇ ਭੂਮੀ ਦੀ ਸਿਹਤ ਨੂੰ ਖਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ।ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਵਿਭਿੰਨਤਾ ਲਿਆਉਣ ਉੱਪਰ ਕਾਫੀ ਜੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਣ ਖੇਤੀ ਜਿਸ ਤਹਿਤ ਰੁੱਖਾਂ ਅਤੇ ਪ੍ਰਚਲਿਤ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਹ ਖੇਤੀ ਵਿਭਿੰਨਤਾ ਲਈ ਕਾਫੀ ਢੁੱਕਵਾਂ ਖੇਤੀ ਪ੍ਰਬੰਧ ਹੈ। ਉਨ੍ਹਾਂ ਕਿਹਾ ਪਾਪੂਲਰ ਅਧਾਰਿਤ ਵਣ ਖੇਤੀ ਬਹੁਤ ਸਾਰੇ ਕਿਸਾਨਾਂ ਵੱਲੋਂ ਅਪਣਾਈ ਜਾ ਰਹੀ ਹੈ ਅਤੇ ਇਹ ਰਵਾਇਤੀ ਫਸਲੀ ਚੱਕਰ ਨਾਲੋਂ ਬਹੁਤ ਬਿਹਤਰ ਸਾਬਤ ਹੋ ਰਹੀ ਹੈ।।ਉਨ੍ਹਾਂ ਕਿਹਾ ਪਾਪਲਰ ਦੀ ਕਾਸ਼ਤ ਲੱਕੜ ਉਦਯੋਗ ਜਿਵੇਂ ਕਿ ਪਲਾਈਵੁੱਡ ਅਤੇ ਰੁਜਗਾਰ ਪੈਦਾ ਕਰਨ ਦੇ ਖੇਤਰਾਂ ਵਿਚ ਕਾਫੀ ਹਿੱਸਾ ਪਾਉਂਦੀ ਹੈ।ਅਤੇ ਇਹ ਹਵਾ ਪ੍ਰਦੂਸ਼ਣ ਨੂੰ ਵੀ ਘਟਾਉਣ ਵਿਚ ਮਦਦਗਾਰ ਸਾਬਿਤ ਹੋ ਰਹੀ ਹੈ। ਰਜਿੰਦਰ ਪਾਲ ਖੇਤੀਬਾੜੀ ਵਿਸਥਾਰ ਅਫਸਰ ਨੇ ਪਾਪਲਰ ਦੀ ਕਾਸ਼ਤ ਲਈ ਉੱਨਤ ਕਿਸਮਾਂ ਦੇ ਬੂਟੇ ਸੰਬੰਧੀ ਅਤੇ ਕਾਸ਼ਤ ਢੰਗਾਂ ਬਾਰੇ ਸਿਫਾਰਸ਼ਾਂ ਮੁਤਾਬਿਕ ਵਿਸਥਾਰ ਪੂਰਬਕ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਕੈਂਪ ਦੌਰਾਨ ਕਿਸਾਨਾਂ ਦੇ ਐਗਰੀਸਟੈਕ ਤੇ ਪਛਾਣ ਕਾਰਡ ਵੀ ਬਣਾਏ ਗਏ ਅਤੇ ਇਸ ਸਬੰਧੀ ਕਿਸਾਨਾਂ ਨਾਲ ਜਾਣਕਾਰੀ ਵੀ ਸਾਂਝੀ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ, ਲੰਬੜਦਾਰ ਗੁਰਦੇਵ ਸਿੰਘ, ਗੁਰਦਿਆਲ ਸਿੰਘ, ਜੋਗਾ ਸਿੰਘ, ਜਗਜੀਤ ਸਿੰਘ, ਝਲਮਣ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਕੌਰ, ਪਰਮਜੀਤ ਕੌਰ ਤੇ ਕਿਸਾਨ ਹਾਜਰ ਸਨ।