ਕਿਸਾਨ ਜਥੇਬੰਦੀਆਂ ਨੇ ਬਹਿਰਾਮ ਵਿਖੇ ਦਿੱਤਾ ਧਰਨਾ
ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸਾਨ ਜਥੇਬੰਦੀਆਂ ਨੇ ਬਹਿਰਾਮ ਵਿਖੇ ਦਿੱਤਾ ਧਰਨਾ
Publish Date: Mon, 12 Jan 2026 05:35 PM (IST)
Updated Date: Tue, 13 Jan 2026 04:06 AM (IST)

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਬੰਦੀ ਸਿੰਘਾਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ-ਨਿਰਦੇਸ਼ਾਂ |ਤੇ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆ, ਕੁੱਲ ਹਿੰਦ ਕਿਸਾਨ ਸਭਾ, ਪੰਜਾਬ ਖੇਤ ਮਜਦੂਰ ਸਭਾ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜਾ ਬਹਿਰਾਮ ਵਿਖੇ ਧਰਨਾ ਦਿੱਤਾ ਅਤੇ ਪੰਜਾਬ ਦੇ ਸਾਰੇ ਟੋਲ ਪਲਾਜੇ 12 ਤੋਂ 3 ਵਜੇ ਤੱਕ ਪਰਚੀ ਮੁਕਤ ਰਹੇ, ਜਿਸ ਦਾ ਸਮਰਥਨ ਸ਼੍ਰੋਮਣੀ ਅਕਾਲੀ ਦਲ ਪੂਰੇ ਜੋਸ਼ ਨਾਲ ਸ਼ਾਮਿਲ ਹੋ ਕੇ ਦਿੱਤਾ। ਵੱਖ-ਵੱਖ ਬੁਲਾਰਿਆ ਨੇ ਕਿਹਾ ਕਿ ਦੇਸ਼ ਦੇ ਦਰਜਨਾਂ ਬੁੱਧੀਜੀਵੀ ਲੇਖਕ ਪੱਤਰਕਾਰ, ਪ੍ਰੋਫੈਸਰ, ਵਕੀਲ, ਜਿਨ੍ਹਾ ਤੇ ਅਜੇ ਤੱਕ ਕੋਈ ਮੁਕੱਦਮਾ ਸ਼ੁਰੂ ਨਹੀਂ ਕੀਤਾ ਅਤੇ ਨਾ ਹੀ ਕੋਈ ਦੋਸ਼ ਸਾਬਤ ਹੋਏ ਹਨ। ਉਨ੍ਹਾਂ ਨੂੰ ਕੋਈ ਜ਼ਮਾਨਤ ਨਹੀਂ ਦਿੱਤੀ। ਜੋ ਕਿ ਜੇਲ੍ਹ ਵਿਚ ਬੰਦ ਹਨ। ਬੁਲਾਰਿਆਂ ਨੇ ਕਿਹਾ ਕਿ ਇਹ ਭਾਰਤੀ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਤਰ੍ਹਾਂ ਬੇਕਸੂਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਉਨ੍ਹਾ ਦੀਆਂ ਜਿੰਦਗੀਆਂ ਬਰਬਾਦ ਨਾ ਕੀਤੀਆਂ ਜਾਣ। ਉਨ੍ਹਾਂ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਲੋਕਾਂ ਦਾ ਸਰਕਾਰ ਪ੍ਰਤੀ ਗੁੱਸਾ ਅਤੇ ਨਫਰਤ ਵੱਧ ਜਾਵੇਗੀ। ਇਸ ਮੌਕੇ ਐੱਸਜੀਪੀਸੀ ਮੈਂਬਰ ਜਥੇ. ਗੁਰਬਖਸ਼ ਸਿੰਘ ਖਾਲਸਾ, ਅਵਤਾਰ ਸਿੰਘ ਕੱਟ ਸੀਨੀਅਰ ਕਿਸਾਨ ਆਗੂ, ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ, ਤਰਸੇਮ ਸਿੰਘ ਬੈਂਸ, ਸੋਹਣ ਸਿੰਘ ਰਸੂਲਪੁਰ, ਬਿਸ਼ਨ ਸਿੰਘ ਝਿੰਗੜ, ਸਵਰਨ ਸਿੰਘ ਲਾਦੀਆਂ, ਪਲਵਿੰਦਰ ਸਿੰਘ ਅਟਵਾਲ ਜੱਸੋਮਜਾਰਾ, ਬੂਟਾ ਸਿੰਘ ਕੱਟ, ਗੁਰਦਿਆਲ ਸਿੰਘ ਸਾਬਕਾ ਸਰਪੰਚ ਬਹੂਆ, ਬਲਕਾਰ ਸਿੰਘ ਰਹਿਪਾ, ਕਰਮਜੀਤ ਸਿੰਘ ਤਾਹਰਪੁਰ, ਵਿਸ਼ਾਲ ਕੁਮਾਰ, ਮਨਪ੍ਰੀਤ, ਜੋਗਿੰਦਰ ਰਾਮ ਆਦਿ ਹਾਜ਼ਰ ਸਨ।