ਕਲਾਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਾਇਆ
ਕਲਾਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
Publish Date: Sun, 22 Feb 2026 06:26 PM (IST)
Updated Date: Mon, 23 Feb 2026 04:10 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵੱਲੋਂ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਯੋਜਨਾ ਅਧੀਨ ਡਾ. ਮਨਮੋਹਨਜੀਤ ਸਿੰਘ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੀ ਅਗਵਾਈ ਵਿਚ ਕਿਸਾਨ ਜਾਗਰੂਕਤਾ ਕੈਂਪ ਪਿੰਡ ਕਲਾਰ ਵਿਖੇ ਲਗਾਇਆ। ਕੈਂਪ ਦੀ ਸ਼ੁਰੂਆਤ ਵਿਚ ਡਾ. ਨਵਨੀਤ ਕੌਰ ਮੌਸਮ ਵਿਗਿਆਨੀ ਨੇ ਕੈਂਪ ਵਿਚ ਪੁੱਜੇ ਸਾਰੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਇਸ ਕੈਂਪ ਦੇ ਮੁੱਖ ਉਦੇਸ਼ਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਮੌਸਮ ਸੰਬੰਧੀ ਢੁਕਵੀਂ ਜਾਣਕਾਰੀ ਹਾਸਿਲ ਕਰਨ ਦੇ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਯੋਜਨਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਡਾ. ਬਲਵਿੰਦਰ ਸਿੰਘ ਢਿੱਲੋਂ ਫਸਲ ਵਿਗਿਆਨੀ ਨੇ ਕਿਸਾਨਾਂ ਨੂੰ ਹਾੜ੍ਹੀ ਤੇ ਸਾਉਣੀ ਰੁੱਤ ਵਿਚ ਬੀਜੀਆਂ ਜਾਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫਸਲਾਂ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਹੀ ਬੀਜਣ ਲਈ ਪ੍ਰੇਰਿਆ ਅਤੇ ਤਾਪਮਾਨ ਵਧਣ ਦੀਆਂ ਹਾਲਾਤਾਂ ਵਿਚ ਅਪਣਾਏ ਜਾਣ ਵਾਲੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਦਲਦੇ ਮੌਸਮ ਅਨੁਸਾਰ ਫਸਲਾਂ ਦੇ ਆਉਣ ਵਾਲੀਆਂ ਬਿਮਾਰੀਆਂ ਬਾਰੇ ਵੀ ਦੱਸਿਆ ਅਤੇ ਘਰ ਬਗੀਚੀ ਲਾਉਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਡਾ. ਵਰੁਣ ਅੱਤਰੀ ਵਣ ਖੇਤੀ ਮਾਹਰ ਨੇ ਕੈਂਪ ਦੌਰਾਨ ਕਿਸਾਨਾਂ ਨੂੰ ਪਾਪੂਲਰ ਲਾਉਣ ਦੇ ਫਾਇਦੇ ਅਤੇ ਕਾਸ਼ਤ ਢੰਗ ਦੱਸਦਿਆਂ ਵਣ ਖੇਤੀ ਲਈ ਪ੍ਰੇਰਿਆ। ਇਸ ਕੈਂਪ ਵਿਚ ਆਉਣ ਵਾਲੀ ਰੁੱਤ ਸੰਬੰਧੀ ਸਬਜ਼ੀਆਂ ਅਤੇ ਬੀਜਾਂ ਦੀਆਂ ਕੀਟਾਂ ਦੇ ਨਾਲ ਜਲਵਾਯੂ ਤਬਦੀਲੀ ਅਤੇ ਖੇਤੀ ਬਾੜੀ ਸੰਬੰਧੀ ਸਾਹਿਤ ਵੀ ਕਿਸਾਨਾਂ ਨੂੰ ਵੰਡਿਆ ਗਿਆ।