ਗੋਲੂਮਾਜਰਾ ’ਚ ਕਿਸਾਨ ਜਾਗਰੂਕਤਾ ਕੈਂਪ ਲਾਇਆ
ਗੋਲੂਮਾਜਰਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
Publish Date: Fri, 27 Feb 2026 04:09 PM (IST)
Updated Date: Fri, 27 Feb 2026 04:10 PM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਖੜੀ ਵੱਲੋਂ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਯੋਜਨਾ ਅਧੀਨ ਡਾ. ਮਨਮੋਹਨਜੀਤ ਸਿੰਘ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੀ ਅਗਵਾਈ ਵਿਚ ਕਿਸਾਨ ਜਾਗਰੂਕਤਾ ਕੈਂਪ ਪਿੰਡ ਗੋਲੂ ਮਾਜਰਾ ਵਿਖੇ ਲਗਾਇਆ। ਜਿਸ ਦੀ ਸ਼ੁਰੂਆਤ ਚ ਡਾ. ਨਵਨੀਤ ਕੌਰ ਮੌਸਮ ਵਿਗਆਨੀ ਨੇ ਪੁੱਜੇ ਸਾਰੇ ਕਿਸਾਨਾਂ ਤੇ ਪਿੰਡ ਦੀਆਂ ਮਹਿਲਾਵਾਂ ਦਾ ਸਵਾਗਤ ਕੀਤਾ ਅਤੇ ਕੈਂਪ ਦੇ ਮੁੱਖ ਉਦੇਸ਼ਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਮੌਸਮ ਸੰਬੰਧੀ ਢੁੱਕਵੀ ਜਾਣਕਾਰੀ ਲੈਣ ਤੇ ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ ਯੋਜਨਾ ਬਾਰੇ ਵੀ ਦੱਸਿਆ। ਡਾ. ਰਮਨਦੀਪ ਕੌਰ, ਫ਼ਸਲ ਵਿਗਆਨੀ ਨੇ ਕਿਸਾਨਾਂ ਨੂੰ ਹਾੜ੍ਹੀ ਅਤੇ ਸਾਉਣੀ ਰੁੱਤ ਵਿਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨਵਰਸਿਟੀ ਦੁਆਰਾ ਸਿਫਾਰਿਸ਼ ਕੀਤੀਆਂ ਕਿਸਮਾਂ ਹੀ ਬੀਜਣ ਲਈ ਪ੍ਰੇਰਿਆਂ ਅਤੇ ਤਾਪਮਾਨ ਵਧਣ ਦੀਆਂ ਹਾਲਤਾਂ ਵਿਚ ਅਪਣਾਏ ਜਾਣ ਵਾਲੇ ਉਪਾਵਾਂ ਬਾਰੇ ਜਾਣਕਾਰੀ ਵੀ ਦਿੱਤੀ।।ਡਾ. ਵਰੁਣ ਅੱਤਰੀ ਵਣ ਖੇਤੀ ਮਾਹਰ ਨੇ ਕਿਸਾਨਾਂ ਨੂੰ ਪਾਪਲਰ ਲਾਉਣ ਦੇ ਫਾਇਦੇ ਅਤੇ ਕਾਸ਼ਤ ਢੰਗ ਦੱਸਦਿਆਂ ਵਣ ਖੇਤੀ ਲਈ ਪ੍ਰੇਰਿਆ। ਡਾ. ਮਨਦੀਪ ਪਠਾਨੀਆ ਕੀਟ ਵਿਗਆਨੀ ਨੇ ਬਦਲਦੇ ਮੌਸਮ ਅਨੁਸਾਰ ਫ਼ਸਲਾਂ ਸਬੰਧੀ ਬਿਮਾਰੀਆਂ ਬਾਰੇ ਚਾਨਣਾ ਪਾਇਆ ਨਾਲ ਹੀ ਘਰ ਬਗੀਚੀ ਲਾਉਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਚੌਧਰੀ ਨੌਹਰੀਆ ਰਾਮ ਸਾਬਕਾ ਸਰਪੰਚ, ਬਿਹਾਰੀ ਲਾਲ ਸਮਾਜ ਸੇਵੀ, ਚੌਧਰੀ ਦਰਸ਼ਨ ਲਾਲ ਤੇ ਪਿੰਡ ਦੀਆਂ ਔਰਤਾਂ ਹਾਜ਼ਰ ਸਨ। ਕੈਂਪ ਦੌਰਾਨ ਰੁੱਤ ਸਬੰਧੀ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਤੇ ਜਲਵਾਯੂ ਤਬਦੀਲੀ ਅਤੇ ਖੇਤੀਬਾੜੀ ਸਬੰਧੀ ਸਾਹਿਤਕ ਸਮੱਗਰੀ ਵੀ ਦਿੱਤੀ ਗਈ।