ਕੇਸੀ ਪਬਲਿਕ ਸਕੂਲ 'ਚ ਵਿਦਾਇਗੀ ਪਾਰਟੀ ਕਰਵਾਈ
ਕੇਸੀ ਪਬਲਿਕ ਸਕੂਲ 'ਚ ਵਿਦਾਇਗੀ ਪਾਰਟੀ ਕਰਵਾਈ
Publish Date: Thu, 12 Feb 2026 04:38 PM (IST)
Updated Date: Fri, 13 Feb 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ ਵਿਖੇ 11ਵੀਂ ਦੇ ਵਿਦਿਆਰਥੀਆਂ ਨੇ ਸੀਈਓ-ਕਮ-ਪ੍ਰਿੰਸੀਪਲ ਅਸ਼ਵਨੀ ਦੱਤਾ ਦੀ ਦੇਖਰੇਖ ਚ 2025-26 ਸੈਸ਼ਨ ਦੇ ਕਰੀਬ 40 12ਵੀਂ ਦੇ ਵਿਦਿਆਰਥੀਆਂ ਲਈ ਇੱਕ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ। ਪਲੱਸ ਟੂ ਦੇ ਵਿਦਿਆਰਥੀ ਅਯਾਨ ਮੂੰਮ ਨੂੰ ਮਿਸਟਰ ਫੇਅਰਵੈੱਲ ਤੇ ਸਹਿਜਪ੍ਰੀਤ ਕੌਰ ਨੂੰ ਮਿਸ ਫੇਅਰਵੈੱਲ ਦਾ ਖਿਤਾਬ ਦਿੱਤਾ। ਨਾਨ-ਮੈਡੀਕਲ, ਮੈਡੀਕਲ, ਕਾਮਰਸ ਤੇ ਆਰਟਸ ਦੇ ਵਿਦਿਆਰਥੀ ਗੇਟ ’ਤੇ ਰਿਬਨ ਕੱਟਣ ਤੋਂ ਬਾਅਦ ਸਟੇਜ ’ਤੇ ਪੁੱਜੇ। ਸਰਸਵਤੀ ਵੰਦਨਾ ਤੇ ਸ਼ਬਦ ਗਾਇਨ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਜੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਨੇ ਸਟੇਜ ’ਤੇ ਆਪਣੇ ਸਕੂਲ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ। ਸਮਾਗਮ ਦੌਰਾਨ ਵੱਖ-ਵੱਖ ਖੇਡਾਂ ਸਮੇਤ ਗਤੀਵਿਧੀਆਂ ਕਰਵਾਈਆਂ। ਸੀਨੀਅਰ ਵਿਦਿਆਰਥੀਆਂ ਅਯਾਨ ਮੂੰਮ, ਅਮਨਦੀਪ, ਜਾਹਨਵੀ, ਸਹਿਜਪ੍ਰੀਤ ਕੌਰ ਨੇ ਆਪਣੇ ਅਧਿਆਪਕਾਂ ਨਾਲ ਆਪਣੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਵਿਦਿਆਰਥੀਆਂ ਨੇ ਸਟੇਜ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਮਾਡਲਿੰਗ ਕੀਤੀ ਤੇ ਸਵਾਲਾਂ ਦੇ ਜਵਾਬ ਦਿੱਤੇ। ਪ੍ਰਿੰ. ਅਸ਼ਵਨੀ ਦੱਤਾ ਨੇ ਦੱਸਿਆ ਕਿ ਸਿੱਖਿਆ ਤੇ ਤਰੱਕੀ ਲਈ ਸਖ਼ਤ ਮਿਹਨਤ, ਅਨੁਸ਼ਾਸਨ, ਸਾਕਾਰਾਤਮਕ ਸੋਚ ੍ਯਤੇ ਇਮਾਨਦਾਰੀ ਜ਼ਰੂਰੀ ਹਨ। ਅਧਿਆਪਕ ਸੁਰਿੰਦਰਪਾਲ ਕੌਰ, ਰੰਜਨਾ ਤੇ ਗੁਰਪ੍ਰੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ ਤੇ ਮੰਚ ਸੰਚਾਲਨ ਵਿਦਿਆਰਥਣ ਗੁਰਕੀਰਤ, ਮਨਪ੍ਰੀਤ, ਸ਼੍ਰੀਆ, ਗੁਰਮਨ, ਮੋਨੀਸ਼ਾ ਤੇ ਅਧਿਆਪਕਾ ਮੀਨੂ ਕੰਡਾ ਨੇ ਕੀਤਾ। ਇਸ ਮੌਕੇ ਹੈੱਡ ਮਾਸਟਰ ਗੁਰਪ੍ਰੀਤ ਸਿੰਘ, ਮੀਨੂ ਕੰਡਾ, ਮਨੀਸ਼ਾ ਰਾਣੀ, ਰਾਜੀਵ ਕੁਮਾਰ ਘਈ, ਕਿਰਨ ਸੋਬਤੀ, ਰਾਜਵੀਰ ਕੌਰ, ਮੋਨਿਕਾ ਸ਼ਰਮਾ, ਕੁਸੁਮ, ਰਜਨੀ, ਸਾਹਿਲ, ਹਰਦੀਪ ਸੰਧੂ, ਹਰਦੀਪ ਸਿੰਘ ਤੇ ਪੀਆਰਓ ਵਿਪਨ ਕੁਮਾਰ ਦੇ ਹੋਰ ਸਟਾਫ ਮੌਜੂਦ ਸੀ।