ਜੈਨ ਸਥਾਨਕ ’ਚ ਲਾਇਆ ਅੱਖਾਂ ਦਾ ਜਾਂਚ ਕੈਂਪ
ਜੈਨ ਸਥਾਨਕ 'ਚ ਲਗਾਇਆ ਅੱਖਾਂ ਦਾ ਜਾਂਚ ਕੈਂਪ
Publish Date: Fri, 27 Feb 2026 04:49 PM (IST)
Updated Date: Fri, 27 Feb 2026 04:52 PM (IST)

- 300 ਤੋਂ ਵੱਧ ਮਰੀਜ਼ਾਂ ਦੀ ਕੀਤੀ ਜਾਂਚ, ਆਪ੍ਰੇਸ਼ਨ ਲਈ 60 ਦੀ ਕੀਤੀ ਚੋਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪ੍ਰਯਾਸ ਸੁਸਾਇਟੀ ਵੱਲੋਂ ਸਥਾਨਕ ਜੈਨ ਉਪਾਸਰਾ ਵਿਖੇ ਸਵ. ਰਵਿੰਦਰ ਜੈਨ ਦੀ ਯਾਦ ਵਿਚ ਮੁਫ਼ਤ ਅੱਖਾਂ ਦਾ ਜਾਂਚ ਅਤੇ ਸਰਜਰੀ ਕੈਂਪ ਲਗਾਇਆ। ਜਿਸ ਦੌਰਾਨ ਲਗਭਗ 300 ਲੋਕਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਨੇ ਅੱਖਾਂ ਦੇ ਆਪ੍ਰੇਸ਼ਨ ਲਈ 60 ਮਰੀਜ਼ਾਂ ਦੀ ਚੋਣ ਕੀਤੀ। ਸਮਾਜ ਸੇਵਕ ਅਤੇ ਪ੍ਰੋਗਰਾਮ ਆਗੂ ਬਰਜਿੰਦਰ ਸਿੰਘ ਹੁਸੈਨਪੁਰ ਨੇ ਕੈਂਪ ਦਾ ਤੇ ਕੈਨੇਡੀਅਨ ਵਾਸੀ ਰਾਮ ਮੂਰਤੀ ਨੇ ਓਪੀਡੀ ਦਾ ਉਦਘਾਟਨ ਕੀਤਾ। ਬਰਜਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਕਿ ਮਹਿੰਗਾਈ ਦੇ ਯੁੱਗ ਵਿਚ ਅਜਿਹੇ ਕੈਂਪ ਲੋਕਾਂ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਸਹੀ ਇਲਾਜ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਲੋਕਾਂ ਨੂੰ ਅਜਿਹੇ ਕੈਂਪਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਰਾਮ ਮੂਰਤੀ ਨੇ ਕਿਹਾ ਕਿ ਅੱਖਾਂ ਮਨੁੱਖੀ ਸਰੀਰ ਦਾ ਇੱਕ ਮਹੱਤਵ ਪੂਰਨ ਅੰਗ ਹੈ। ਜੇਕਰ ਉਨ੍ਹਾਂ ਨੂੰ ਕੁਝ ਵੀ ਹੋ ਜਾਂਦਾ ਹੈ ਤਾਂ ਇਹ ਨਾ ਸਿਰਫ਼ ਚਿਹਰੇ ਨੂੰ ਵਿਗਾੜਦਾ ਹੈ, ਬਲਕਿ ਸੁੰਦਰਤਾ ਨੂੰ ਵੀ ਤਬਾਹ ਕਰਨ ਦਾ ਖ਼ਤਰਾ ਹੈ। ਡਾਕਟਰਾਂ ਦੀ ਟੀਮ ਜਿਨ੍ਹਾਂ ਵਿਚ ਡਾ. ਮੰਨਤ, ਚਾਹਤ ਰਾਠੌਰ, ਰੀਸ਼ਾ ਕੋਤਵਾਲ, ਗੁਰਪ੍ਰੀਤ ਸਿੰਘ, ਗੁਰਜੋਤ ਸਿੰਘ ਤੇ ਰਘਵੀਰ ਸ਼ਾਮਲ ਸਨ। ਪ੍ਰਯਾਸ ਸੁਸਾਇਟੀ ਨੇ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ। ਇਸ ਮੌਕੇ ਮਨਜੀਤ ਸਿੰਘ ਸੈਣੀ, ਨੀਰਜ ਜੈਨ, ਮਨੋਜ ਜੈਨ, ਦਿਨੇਸ਼ ਜੈਨ, ਗਗਨ ਜੈਨ, ਅਮਨ ਜੈਨ, ਚਰਚਿਤ ਜੈਨ, ਦੀਪਕ ਜੈਨ, ਰੋਹਿਤ ਜੈਨ, ਪੁਨੀਤ ਜੈਨ, ਕੁਲਦੀਪ ਸਿੰਘ ਸੈਣੀ, ਪੰਕਜ ਜੈਨ, ਨਰੇਸ਼ ਜੈਨ, ਮੋਹਿਤ ਜੈਨ ਤੇ ਹੋਰ ਮੌਜੂਦ ਸਨ।