ਰਹਿਪਾ ਵਿਖੇ ਅੱਖਾਂ ਅਤੇ ਮੈਡੀਕਲ ਜਾਂਚ ਕੈਂਪ ਲਾਇਆ
ਰਹਿਪਾ ਵਿਖੇ ਅੱਖਾਂ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ
Publish Date: Fri, 13 Feb 2026 04:56 PM (IST)
Updated Date: Sat, 14 Feb 2026 04:06 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਹਸਪਤਾਲ ਰਹਿਪਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਵਿਸ਼ਾਲ ਅੱਖਾਂ ਦਾ, ਹੱਡੀਆਂ ਦੀਆਂ ਬਿਮਾਰੀਆਂ ਦਾ ਅਤੇ ਹੋਰ ਜਨਰਲ ਬਿਮਾਰੀਆਂ ਦਾ ਮੁਫਤ ਕੈਂਪ ਲਗਾਇਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਭੁਪਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਅਪਾਰ ਕਿਰਪਾ ਦੇ ਨਾਲ ਹਸਪਤਾਲ ਵੱਲੋਂ ਇਲਾਕੇ ਦੇ ਦੀਨ ਦੁਖੀ ਲੋਕਾਂ ਦੀ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ ਅਤੇ ਅੱਜ ਦੇ ਕੈਂਪ ਵਿੱਚ ਵੀ ਸੈਂਕੜੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਇਲਾਜ ਪ੍ਰਾਪਤ ਕਰਨਗੇ। ਇਸ ਮੌਕੇ ਟਰੱਸਟ ਦੇ ਸਕੱਤਰ ਬਲਕਾਰ ਸਿੰਘ ਢੀਂਡਸਾ ਨੇ ਦੱਸਿਆ ਕਿ ਕੈਂਪ ਵਿਚ ਅੱਖਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ 400 ਮਰੀਜ਼ਾਂ ਦਾ ਮੁਆਇਨਾ ਕੀਤਾ ਅਤੇ ਆਉਣ ਵਾਲੇ ਦਿਨਾਂ ਦੇ ਵਿਚ 200 ਅੱਖਾਂ ਦੇ ਮਰੀਜ਼ਾਂ ਦੇ ਮੁਫਤ ਆਪਰੇਸ਼ਨ ਕਰ ਕੇ ਲੈਂਜ ਪਾਏ ਜਾਣਗੇ। ਹੱਡੀਆਂ ਨਾਲ ਸੰਬੰਧਿਤ 150 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆਂ। ਲੋੜਵੰਦ ਮਰੀਜ਼ਾਂ ਨੂੰ ਜਿੱਥੇ ਮੁਫਤ ਦਵਾਈਆਂ, ਐਨਕਾਂ ਅਤੇ ਮੁਫਤ ਟੈਸਟ ਵੀ ਕੀਤੇ ਗਏ। ਕੈਂਪ ਦੇ ਪ੍ਰਬੰਧਾਂ ਵਿਚ ਭੁਪਿੰਦਰ ਸਿੰਘ ਚੇਅਰਮੈਨ ਯੂਕੇ, ਬਲਕਾਰ ਸਿੰਘ ਢੀਂਡਸਾ ਸਕੱਤਰ, ਗੁਰਜੀਤ ਸਿੰਘ ਢੀਂਡਸਾ ਪ੍ਰਧਾਨ, ਕੁਲਦੀਪ ਸਿੰਘ ਢੀਂਡਸਾ, ਹਰਜਿੰਦਰ ਸਿੰਘ ਲਾਲੀ, ਰਣਜੀਤ ਸਿੰਘ, ਜਸਬੀਰ ਸਿੰਘ ਜੱਸਾ, ਡਾ. ਪ੍ਰਿਤਪਾਲ ਸਿੰਘ, ਡਾ. ਹੇਮਰਾਜ ਹੱਡੀਆਂ ਦੇ ਮਾਹਰ, ਡਾ. ਜਸਵਿੰਦਰ ਚੀਮਾ, ਡਾ. ਵਿਵੇਕ ਠਾਕਰ, ਡਾ. ਵਿਸ਼ਾਲ ਨੰਦਾ ਤੋਂ ਇਲਾਵਾ ਹੋਰ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ।