ਵਾਤਾਵਰਣ ਸਿੱਖਿਆ ਸੰਬੰਧੀ ਪ੍ਰਦਰਸ਼ਨੀ ਲਾਈ
ਵਾਤਾਵਰਨ ਸਿੱਖਿਆ ਸੰਬੰਧੀ ਪ੍ਰਦਰਸ਼ਨੀ ਲਗਾਈ
Publish Date: Sat, 28 Feb 2026 04:45 PM (IST)
Updated Date: Sun, 01 Mar 2026 04:02 AM (IST)
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਭਾਰਤ ਸਰਕਾਰ ਦੇ ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲਜੀ ਦੀਆਂ ਹਦਾਇਤਾਂ ਤੇ ਅਮਲ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਲਖਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਕੌਲਗੜ੍ਹ ਵਿਖੇ ਸਕੂਲ ਇੰਚਾਰਜ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਸਾਇੰਸ ਅਧਿਆਪਕਾ ਤਨੂੰ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪ੍ਰਦਰਸ਼ਨੀ ਲਗਾਈ। ਇਸ ਦੌਰਾਨ ਵਿਦਿਆਰਥੀਆਂ ਦੁਆਰਾ ਕੱਪੜਿਆਂ ਤੋਂ ਬੈਗ, ਕਿੱਟਾਂ ਤੇ ਵੇਸਟ ਚੀਜ਼ਾਂ ਤੋ ਪੈਨ-ਪੈਨਸਲ ਸਟੈਂਡ, ਗੁਲਦਸਤੇ, ਕੂੜਾਦਾਨ ਆਦਿ ਬਣਾਏ। ਸਕੂਲ ਚ ਬੱਚਿਆਂ ਦੀਆਂ ਗਤੀਵਿਧੀਆਂ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਕੂਲ ਮੁਖੀ ਰਵਿੰਦਰ ਕੁਮਾਰ ਅਤੇ ਸਟਾਫ ਵੱਲੋਂ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਰਮਜੀਤ ਕੌਰ, ਰੁਪਿੰਦਰ ਕੌਰ, ਮਨਜੀਤ ਕੌਰ, ਬਲਦੇਵ ਰਾਜ, ਕਿਰਨ ਕੁਮਾਰ, ਰਾਜੂ ਸੈਣੀ, ਸੁਖਵਿੰਦਰ ਸਿੰਘ, ਅੰਜੂ ਰਾਣੀ ਹਾਜ਼ਰ ਸਨ।