ਉੱਦਮੀ ਔਰਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ : ਏਡੀਸੀ
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਉੱਦਮੀ ਮਹਿਲਾਵਾਂ ਨੂੰ ਕੀਤਾ ਜਾਵੇਗਾ ਸਨਮਾਨਿਤ-ਵਧੀਕ ਡਿਪਟੀ ਕਮਿਸ਼ਨਰ
Publish Date: Tue, 17 Feb 2026 08:17 PM (IST)
Updated Date: Wed, 18 Feb 2026 04:15 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਨੀਤ ਕੌਰ ਨੇ ਦੱਸਿਆ ਕਿ ਉੱਦਮੀ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਪੀਐੱਸਆਰਐਲਐਮ ਵੱਲੋਂ ਰਾਜ ਪੱਧਰ ਤੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਨੂੰ ਰਾਜ ਪੱਧਰ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਵੀ ਕਰਵਾਇਆ ਜਾਵੇਗਾ ਤੇ ਜ਼ਿਲ੍ਹੇ ਦੇ ਹਰ ਬਲਾਕ ਵਿਚ 100 ਉੱਦਮੀ ਔਰਤਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਯੋਗਤਾ, ਮਾਪਦੰਡ ਅਤੇ ਐਪਲੀਕੇਸ਼ਨ ਫਾਰਮ ਆਦਿ ਸੰਬੰਧੀ ਜਾਣਕਾਰੀ ਬੀਡੀਪੀਓ ਦਫ਼ਤਰ (ਪੇਂਡੂ ਖੇਤਰ) ਅਤੇ ਉਪ ਮੰਡਲ ਮੈਜਿਸਟਰੇਟ ਦਫ਼ਤਰ (ਸ਼ਹਿਰੀ ਖੇਤਰ) ਤੋਂ ਲੈ ਕੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸਿਲੈਕਸ਼ਨ ਲਈ ਬਿਜ਼ਨਸ ਕੈਟਾਗਰੀਆਂ ਖੇਤ ਤੋਂ ਰਸੋਈ, ਸੇਵਾ ਤੋਂ ਸਵੈ-ਨਿਰਭਰਤਾ ਸੇਵਾ ਖੇਤਰ ਦੇ ਉੱਦਮੀ, ਡਿਜੀਟਲ ਭੈਣਾਂ, ਤਕਨੀਕੀ-ਯੋਗ ਅਤੇ ਆਨਲਾਈਨ ਵਪਾਰ ਕਾਰੋਬਾਰ, ਹਰੇ ਯੋਧੇ ਵਾਤਾਵਰਣ ਅਨੁਕੂਲ, ਟਿਕਾਊ ਅਤੇ ਰੀਸਾਈਕਲਿੰਗ ਉੱਦਮੀ, ਪਹਿਲੀ ਪਛਾਣ ਔਰਤਾਂ-ਨੌਜਵਾਨ, ਸਵੈ-ਸਹਾਇਤਾ ਸਮੂਹ ਅਤੇ ਪਹਿਲੀ ਪੀੜ੍ਹੀ ਦੇ ਉੱਦਮੀ, ਨੌਕਰੀ ਸਿਰਜਣਹਾਰ-ਮਹਿਲਾ ਉਤਪਤੀ ਰੁਜ਼ਗਾਰ, ਕਲਾ ਸਿਰਜਣਹਾਰ-ਕਲਾ, ਸ਼ਿਲਪਕਾਰੀ, ਡਿਜ਼ਾਈਨ ਅਤੇ ਹੱਥ ਨਾਲ ਬਣੇ ਉੱਦਮ, ਸਿਹਤ ਅਤੇ ਤੰਦਰੁਸਤੀ ਉੱਦਮੀ-ਦੇਖਭਾਲ, ਤੰਦਰੁਸਤੀ, ਪੋਸ਼ਣ, ਥੈਰੇਪੀ, ਸਿੱਖਿਆ ਅਤੇ ਸਿਖਲਾਈ ਉੱਦਮੀ-ਸਿੱਖਿਆ ਅਤੇ ਸਿਖਲਾਈ ਉੱਦਮੀ, ਸਮਾਜਿਕ ਪ੍ਰਭਾਵ ਚੈਂਪੀਅਨ-ਭਾਈਚਾਰੇ-ਸੰਚਾਲਿਤ ਅਤੇ ਉਦੇਸ਼-ਅਗਵਾਈ ਵਾਲੇ ਉੱਦਮ ਅਤੇ ਕੁੱਲ ਸ਼੍ਰੇਣੀ 30 ਤੋਂ ਘੱਟ 30“ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਤੇ ਚੁਣੀਆਂ ਮਹਿਲਾਵਾਂ ਵਿਚੋਂ 100 ਮਹਿਲਾਵਾਂ ਦਾ ਜ਼ਿਲ੍ਹਾ ਪੱਧਰ ਤੇ ਸਨਮਾਨ ਕੀਤਾ ਜਾਵੇਗਾ ਤੇ ਜ਼ਿਲ੍ਹਾ ਪੱਧਰ ਤੇ ਚੁਣੀਆਂ ਗਈਆਂ ਮਹਿਲਾਵਾਂ ਵਿਚੋਂ 20 ਉੱਦਮੀ ਮਹਿਲਾਵਾਂ ਦਾ ਸਨਮਾਨ ਰਾਜ ਪੱਧਰ ਤੇ ਕੀਤਾ ਜਾਵੇਗਾ।