ਮੁਲਾਜ਼ਮਾਂ ਨੇ ਇੱਕ ਰੋਜ਼ਾ ਹੜਤਾਲ ਸਬੰਧੀ ਕੀਤੀ ਗੇਟ ਰੈਲੀ
ਮੁਲਾਜ਼ਮਾਂ ਨੇ ਇੱਕ ਰੋਜਾ ਹੜਤਾਲ ਸਬੰਧੀ ਕੀਤੀ ਗੇਟ ਰੈਲੀ
Publish Date: Thu, 12 Feb 2026 05:46 PM (IST)
Updated Date: Fri, 13 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਕੇਂਦਰੀ ਟਰੇਡ ਜਥੇਬੰਦੀਆਂ ਵੱਲੋਂ ਇਕ ਰੋਜਾ ਹੜਤਾਲ ਦੇ ਸੱਦੇ ਨੂੰ ਸਫਲ ਕਰਨ ਲਈ ਬਿਜਲੀ ਵਿਭਾਗ ਦੀਆਂ ਰੈਗੂਲਰ ਪੈਨਸ਼ਨਰ ਅਤੇ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਬਿਜਲੀ ਵਿਭਾਗ ਦੇ ਮੰਡਲ ਦਫਤਰ ਗੜਸ਼ੰਕਰ ਰੋਡ ਬੰਗਾ ਤੇ ਗੇਟ ਅੱਗੇ ਰੋਹ ਭਰਪੂਰ ਰੈਲੀ ਕੀਤੀ। ਆਗੂਆਂ ਨੇ ਦੱਸਿਆ ਕਿ ਅੱਜ ਦੀ ਇੱਕ ਰੋਜ਼ਾ ਹੜਤਾਲ ਸਾਮਰਾਜੀ ਦਿਸ਼ਾ-ਨਿਰਦੇਸ਼ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਵਾਉਣ, ਬਿਜਲੀ ਐਕਟ 2003, ਬਿਜਲੀ ਸੋਧ ਬਿੱਲ 2025, ਬੀਜ ਬਿਲ 2025, ਮਨਰੇਗਾ ਦੀ ਜਗ੍ਹਾ ਲਿਆਂਦੇ ਜੀ ਰਾਮ ਜੀ ਐਕਟ, ਪੁਰਾਣੇ ਕਿਰਤ ਕਾਨੂੰਨਾਂ ਨਾ ਦੀ ਜਗ੍ਹਾ ਲਿਆਂਦੇ ਨਵੇਂ 4 ਕਿਰਤ ਕੋਡ ਰੱਦ ਕਰਵਾਉਣ, ਬਿਜਲੀ ਵਿਭਾਗ ਅੰਦਰ ਕੰਮ ਕਰਦੇ ਠੇਕਾ ਆਧਾਰਿਤ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਵਾਉਣ ਲਈ ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਦੀਆਂ ਜਮੀਨਾਂ ਵੇਚਣ ਦੇ ਫ਼ੈਸਲੇ ਰੱਦ ਕਰਾਉਣ ਲਈ ਗੇਟ ਰੈਲੀ ਕੀਤੀ, ਜਿਸ ਵਿਚ ਟੀਐੱਸਯੂ ਦੇ ਆਗੂ ਨੰਦ ਲਾਲ, ਸੁਰਿੰਦਰ ਸਿੰਘ ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਰੇਸ਼ਮ ਲਾਖਾ ਪੈਨਸ਼ਨਰ ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਜੀਤ ਰਾਮ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਮੰਡਲ ਪ੍ਰਧਾਨ ਵਿਨੋਦ ਕੁਮਾਰ, ਦਵਿੰਦਰ ਸਿੰਘ, ਜਗਦੀਪ ਗੋਸਲ, ਆਸ਼ੀਸ਼ ਕੁਮਾਰ, ਸੰਦੀਪ ਕੁਮਾਰ, ਦਿਨੇਸ਼ ਕੁਮਾਰ ਤੋਂ ਇਲਾਵਾ ਹੋਰ ਸਰਗਰਮ ਸਾਥੀ ਵੀ ਹਾਜ਼ਰ ਸਨ।