ਬਿਜਲੀ ਬੋਰਡ ਰਾਹੋਂ ਨੇ ਨਵਾਂ ਸਾਲ ਮਨਾਇਆ
ਬਿਜਲੀ ਬੋਰਡ ਰਾਹੋਂ ਵੱਲੋਂ ਨਵਾਂ ਸਾਲ ਮਨਾਇਆ
Publish Date: Thu, 01 Jan 2026 05:47 PM (IST)
Updated Date: Fri, 02 Jan 2026 04:08 AM (IST)
01ਐਨਐਸਆਰ21ਪੀ ਰਾਹੋਂ ਵਿਖੇ ਸਮੂਹ ਬਿਜਲੀ ਅਫ਼ਸਰ ਤੇ ਮੁਲਾਜ਼ਮ ਨਵਾਂ ਸਾਲ ਮਨਾਉਂਦੇ ਹੋਏ। ਪੰਜਾਬੀ ਜਾਗਰਣ ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਬਿਜਲੀ ਬੋਰਡ ਸਬ ਡਿਵੀਜ਼ਨ ਰਾਹੋਂ ਵੱਲੋਂ 66 ਕੇਵੀ ਸਬ ਸਟੇਸ਼ਨ ਰਾਹੋ ਦੇ ਇੰਚਾਰਜ ਜੇਈ ਅਤਿੰਦਰ ਸਿੰਘ ਦੀ ਅਗਵਾਈ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸੇਵਾ ਸਿੰਘ ਜੇਈ ਉਸਮਾਨਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਉਪਰੰਤ ਚਾਹ ਪਕੌੜੇ ਅਤੇ ਗਜ਼ਰੇਲੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਬ ਡਵੀਜਨ ਉਪ ਮੰਡਲ ਅਫਸਰ ਪ੍ਰਵੇਸ਼ ਕੁਮਾਰ ਤਨੇਜਾ, 66 ਕੇਵੀ ਸਬ ਸਟੇਸ਼ਨ ਦੇ ਇੰਚਾਰਜ ਜੇਈ ਅਤਿੰਦਰ ਸਿੰਘ, ਜੇਈ ਮੋਹਣ ਸਿੰਘ, ਜੇਈ ਬਲਿਹਾਰ ਸਿੰਘ, ਪੀਐਸਯੂ ਦੇ ਪ੍ਰਧਾਨ ਸਰਦਾਰਾ ਸਿੰਘ, ਸੁਖਵਿੰਦਰ ਸਿੰਘ ਸਕੱਤਰ ਸੁਰਿੰਦਰ ਲਾਲ, ਰਾਮਪਾਲ, ਮਨਪ੍ਰੀਤ, ਕਿਸ਼ਨ ਲਾਲ ਅਤੇ ਸਮੂਹ ਟੈਕਨੀਕਲ ਅਤੇ ਕਲੈਰੀਕਲ ਸਟਾਫ ਹਾਜ਼ਰ ਸਨ।