ਸੀਨੀਅਰ ਸਿਟੀਜਨਜ਼ ਦੇ ਨਵੇਂ ਸੰਗਠਨ ਦੀ ਚੋਣ 11 ਨੂੰ
ਸੀਨੀਅਰ ਸਿਟੀਜਨਜ਼ ਦੇ ਨਵੇਂ ਸੰਗਠਨ ਦੀ ਚੋਣ 11 ਨੂੰ
Publish Date: Sun, 22 Mar 2026 09:48 PM (IST)
Updated Date: Mon, 23 Mar 2026 04:17 AM (IST)

ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੇ ਪ੍ਰਧਾਨਗੀ ਪਦ ਲਈ ਚੋਣ 11 ਅਪ੍ਰੈਲ ਨੂੰ ਹੋਵੇਗੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਐੱਸ ਕੇ ਪੁਰੀ ਨੇ ਦੱਸਿਆ ਐਸੋਸੀਏਸ਼ਨ ਦੀ ਮੌਜੂਦਾ ਬੌਡੀ ਦੀ ਦੋ ਸਾਲਾ ਮਿਆਦ ਮਾਰਚ ਵਿਚ ਖਤਮ ਹੋ ਰਹੀ ਹੈ। ਇਸ ਲਈ ਲੰਘੀ 14 ਮਾਰਚ ਨੂੰ ਐਸੋਸੀਏਸ਼ਨ ਦੀ ਹੋਈ ਮਾਸਿਕ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਧਾਨਗੀ ਮੰਡਲ ਵੱਲੋਂ ਐਸੋਸੀਏਸ਼ਨ ਦੀ ਨਵੀਂ ਬੌਡੀ ਦੇ ਗਠਨ ਲਈ ਕੁੱਝ ਫੈਸਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੀਤੇ ਗਏ ਫੈਸਲਿਆਂ ਅਨੁਸਾਰ ਚੋਣ ਕੇਵਲ ਪ੍ਰਧਾਨਗੀ ਪਦ ਲਈ ਹੋਵੇਗੀ। ਨਵੇਂ ਚੁਣੇ ਗਏ ਪ੍ਰਧਾਨ ਕੋਲ ਅਗਲੇ ਦੋ ਸਾਲਾਂ ਲਈ ਆਪਣੀ ਨਵੀਂ ਐਗਜ਼ੈਕਟਿਵ ਬੌਡੀ ਬਣਾਉਣ ਦੇ ਅਧਿਕਾਰ ਹੋਣਗੇ। ਨਵੇਂ ਸੰਗਠਨ ਦੀ ਮਿਆਦ ਅਪ੍ਰੈਲ 2026 ਤੋਂ ਮਾਰਚ 2028 ਤੱਕ ਦੋ ਸਾਲਾਂ ਲਈ ਹੋਵੇਗੀ। ਚੋਣ ਲਈ ਉਮੀਦਵਾਰ ਨੂੰ ਇਕ ਮੈਂਬਰ ਵਲੋਂ ਪ੍ਰਪੋਜ਼ ਅਤੇ ਦੋ ਮੈਂਬਰਾਂ ਵਲੋਂ ਸੈਕੰਡ ਕੀਤਾ ਜਾਣਾ ਜ਼ਰੂਰੀ ਹੋਵੇਗਾ। ਉਮੀਦਵਾਰ, ਉਸ ਨੂੰ ਪ੍ਰਪੋਜ਼ ਅਤੇ ਸੈਕੰਡ ਕਰਨ ਵਾਲੇ ਅਤੇ ਵੋਟ ਪਾਉਣ ਵਾਲੇ ਮੈਂਬਰਾਂ ਵਿਚੋਂ ਕੋਈ ਵੀ ਐਸੋਸੀਏਸ਼ਨ ਦੇ ਡਿਊਜ਼ ਦੇਣ ਤੋਂ ਡਿਫਾਲਟਰ ਨਹੀਂ ਹੋਣਾ ਚਾਹੀਦਾ। ਚੋਣ ਦੇ ਪ੍ਰਬੰਧ ਕਰਨ ਲਈ ਪ੍ਰਧਾਨਗੀ ਮੰਡਲ ਵਲੋਂ ਮਾਸਟਰ ਹੁਸਨ ਲਾਲ ਬਾਲੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਹੈ। ਨਾਮਜ਼ਦਗੀ ਪੱਤਰ ਮਿਤੀ 28 ਮਾਰਚ ਤੱਕ ਭਰੇ ਜਾ ਸਕਦੇ ਹਨ। ਜਿਸ ਲਈ ਉਮੀਦਵਾਰ ਚੋਣ ਅਧਿਕਾਰੀ ਮਾਸਟਰ ਹੁਸਨ ਲਾਲ ਬਾਲੀ ਨਾਲ ਸੰਪਰਕ ਕਰ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਜਾਂਚ 30 ਮਾਰਚ ਤੱਕ ਕੀਤੀ ਜਾਵੇਗੀ। ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ 4 ਅਪ੍ਰੈਲ ਤੱਕ ਵਾਪਸ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਚੋਣ 11 ਅਪ੍ਰੈਲ ਨੂੰ ਐਸੋਸੀਏਸ਼ਨ ਦੀ ਹੋਣ ਵਾਲੀ ਮਾਸਿਕ ਮੀਟਿੰਗ ਵਿਚ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਡਾ. ਜੇਡੀ ਵਰਮਾ ਅਤੇ ਪ੍ਰਧਾਨ ਪ੍ਰੋ. ਐੱਸਕੇ ਬਰੂਟਾ ਵੀ ਮੌਜੂਦ ਸਨ।