ਇਕਾਂਗੀ ‘ਜ਼ਫ਼ਰਨਾਮਾ’ ਫਿਰ ਦਰਸ਼ਕਾਂ ਦੇ ਦਿਲਾਂ ਨੂੰ ਛੂਹਿਆ
ਇਕਾਂਗੀ ਜ਼ਫ਼ਰਨਾਮਾ ਇੱਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਗਿਆ
Publish Date: Wed, 18 Feb 2026 04:53 PM (IST)
Updated Date: Thu, 19 Feb 2026 04:04 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਸਰਕਾਰੀ ਪੀਐਮ ਸ਼੍ਰੀ ਸੀਨੀਅਰ ਸੈਕੈਂਡਰੀ ਸਕੂਲ ਮੁਕੰਦਪੁਰ ਦੇ ਵਿਹੜੇ ਵਿਚ ਸਟੇਟ ਪੱਧਰ ਤੇ ਗੋਲਡ ਮੈਡਲ ਜੇਤੂ ਇਕਾਂਗੀ ਜ਼ਫਰਨਾਮਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਜਿਸੇ ਪਹਿਲਾਂ ਹੀ ਰਾਜ ਪੱਧਰ ਤੇ ਸੋਨ ਤਮਗਾ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅੱਜ ਦੀ ਪੇਸ਼ਕਾਰੀ ਦੌਰਾਨ ਵੀ ਇਸ ਨੇ ਦਰਸ਼ਕਾਂ ਦੇ ਦਿਲਾਂ ਤੇ ਗਹਿਰਾ ਅਸਰ ਛੱਡਿਆ। ਡੀਈਓ (ਸੈਕੰਡਰੀ ਸਿੱਖਿਆ) ਅਨੀਤਾ ਸ਼ਰਮਾ ਅਤੇ ਡਿਪਟੀ ਡੀਈਓ ਲਖਵੀਰ ਸਿੰਘ ਦੀ ਰਹਿਨੁਮਾਈ ਹੇਠ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਡਿਪਟੀ ਡੀਈਓ ਲਖਵੀਰ ਸਿੰਘ ਨੇ ਇਕਾਂਗੀ ਦੇ ਪਾਤਰਾਂ ਜ਼ਫਰਨਾਮਾ, ਔਰੰਗਜ਼ੇਬ, ਜੀਨਤ, ਅਸਦ ਖ਼ਾਨ, ਹਕੀਮ ਬੇਗਮ, ਉਦੈਪੁਰੀ ਅਤੇ ਦਰਬਾਰ ਦੇ ਹੋਰ ਕਿਰਦਾਰਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਵੀ ਅਜਿਹੀਆਂ ਟੀਮਾਂ ਨੂੰ ਮੁਕਾਬਲਿਆਂ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗਾ।।ਡੀਈਓ ਅਨੀਤਾ ਸ਼ਰਮਾ ਨੇ ਕਿਹਾ ਕਿ ਟੀਮ ਨੇ ਸਟੇਟ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਨਾ ਸਿਰਫ ਆਪਣੇ ਸਕੂਲਾਂ ਦਾ ਨਾਮ ਉੱਚਾ ਕੀਤਾ ਹੈ, ਸਗੋਂ ਪੂਰੇ ਜ਼ਿਲ੍ਹੇ ਨੂੰ ਮਾਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਇਕਾਂਗੀ ਦੇਖਦਿਆਂ ਐਸਾ ਮਹਿਸੂਸ ਹੋ ਰਿਹਾ ਸੀ ਜਿਵੇਂ ਦਰਸ਼ਕ ਮੁਗਲ ਕਾਲ ਵਿਚ ਵਾਪਸ ਪਹੁੰਚ ਗਏ ਹੋਣ ਅਤੇ ਜ਼ਫਰਨਾਮਾ ਦੀ ਗੂੰਜ ਨੂੰ ਉਸੇ ਸ਼ਿੱਦਤ ਨਾਲ ਮਹਿਸੂਸ ਕਰ ਰਹੇ ਹੋਣ। ਉਨ੍ਹਾਂ ਕਿਹਾ ਔਰੰਗਜ਼ੇਬ ਦੇ ਕਿਰਦਾਰ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ, ਜੀਨਤ ਦੀ ਅਦਾਕਾਰੀ ਬੇਮਿਸਾਲ ਰਹੀ ਅਤੇ ਅਸਦ ਖ਼ਾਨ ਦੀ ਡਾਇਲਾਗ ਡਿਲੀਵਰੀ ਬੇਹੱਦ ਪ੍ਰਭਾਵਸ਼ਾਲੀ ਸੀ ਤੇ ਹਕੀਮ, ਦਰਬਾਨ ਅਤੇ ਬੇਗਮ ਉਦੈਪੁਰੀ ਨੇ ਵੀ ਆਪਣੇ ਰੋਲ ਬਾਖੂਬੀ ਨਿਭਾਏ। ਪ੍ਰਸਤੁਤੀ ਦੀ ਤਿਆਰੀ ਵਿਚ ਡਾ. ਇੰਦਰਜੀਤਪਾਲ, ਵਿਜੇ ਕੁਮਾਰ ਅਤੇ ਲੈਂਬਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਮਨਿੰਦਰ ਕੌਰ, ਦੀਪਕ ਚੰਦੋਕ ਅਤੇ ਨਵਜੋਤ ਕੌਰ ਦਾ ਵੀ ਯੋਗਦਾਨ ਸ਼ਲਾਘਾਯੋਗ ਰਿਹਾ। ਇਸ ਮੌਕੇ ਪਰਵੀਨ ਕੌਰ, ਇੰਦਰਪਾਲ ਸਿੰਘ, ਰਾਮ ਲੁਭਾਇਆ, ਸੁਰਜੀਤ ਸਿੰਘ, ਮੀਨਾਕਸ਼ੀ, ਜਸਵਿੰਦਰ, ਕੁਲਬੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਕੌਰ, ਗੀਤਾ ਖੁਰਾਣਾ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਦਲਜੀਤ ਸਿੰਘ, ਰਣ ਬਹਾਦਰ, ਸਤਵੀਰ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਮਮਤਾ, ਸਰਬਜੀਤ ਕੌਰ, ਰੀਨਾ ਰਾਣੀ, ਰਕੇਸ਼ ਕੁਮਾਰ, ਨੀਰੂ ਸ਼ਰਮਾ, ਸੁਨਾਰੀਕਾ ਕੌਲ, ਕੈਂਪਸ ਮੈਨੇਜਰ ਪਰਮਜੀਤ ਸਿੰਘ, ਸੰਤੋਖ ਸਿੰਘ, ਮਨਦੀਪ ਕੌਰ, ਰਾਜਵੀਰ ਕੌਰ, ਗੁਰਦੀਪ ਸਿੰਘ, ਬਲਰਾਜ, ਕੰਚਨ, ਨਿਰਮਲ ਕੌਰ, ਵਿਜੈ ਕੁਮਾਰ, ਬਿੱਕਰ ਸਿੰਘ, ਪੂਜਾ ਤੇ ਹੋਰ ਮੌਜੂਦ ਸਨ।