ਅਕਸਾ ਇੰਤਜ਼ਾਮੀਆ ਮਸਜਿਦ ਬਛੂਆ ਵਿਖੇ ਈਦ ਮਨਾਈ
ਅਕਸਾ ਇੰਤਜ਼ਾਮੀਆ ਮਸਜਿਦ ਬਛੂਆ ਵਿਖੇ ਈਦ ਮਨਾਈ
Publish Date: Sun, 22 Mar 2026 05:32 PM (IST)
Updated Date: Mon, 23 Mar 2026 04:07 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਈਦ ਉਲ ਫਿਤਰ ਦਾ ਪਵਿੱਤਰ ਦਿਹਾੜਾ ਅਕਸਾ ਇੰਤਜ਼ਾਮੀਆ ਮਸਜਿਦ ਬਛੂਆ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇਮਾਮ ਆਰਿਫ ਅਤੇ ਪ੍ਰਧਾਨ ਨੂਰਦੀਨ ਦੀ ਅਗਵਾਈ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਪ੍ਰੇਮ ਲਾਲ ਵਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਇੱਕ ਦੂਜੇ ਦੇ ਗੱਲ ਲੱਗ ਕੇ ਮੁਬਾਰਕ ਦਿੱਤੀ। ਇਸ ਤੋਂ ਪਹਿਲਾ ਮਸਜਿੱਦ ਵਿਚ ਨਮਾਜ਼ ਅਦਾ ਕੀਤੀ। ਈਦ ਉਲ ਫਿਤਰ ਦੀਆਂ ਸਾਰੇ ਵਰਗਾਂ ਨੂੰ ਵਧਾਈਆਂ ਦਿੱਤੀਆਂ ਅਤੇ ਅੱਲਾ ਤਾਲਾ ਪਾਸ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਪ੍ਰਧਾਨ ਨੂਰਦੀਨ ਨੇ ਦੱਸਿਆ ਕਿ ਰਮਜ਼ਾਨ ਦੇ ਮਹੀਨੇ ਵਿਚ ਮੁਸਲਿਮ ਧਰਮ ਵਿਚ ਅਕੀਦਾ ਰੱਖਣ ਵਾਲੇ ਲੋਕ ਰੋਜੇ ਰੱਖਦੇ ਹਨ। ਰੋਜ਼ਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ। ਸੂਰਜ ਛਿਪਣ ਤੋਂ ਬਾਅਦ ਖੋਲ੍ਹਿਆ ਜਾਂਦਾ ਹੈ। ਰੋਜ਼ਾ ਰੱਖਣ ਨਾਲ ਸਰੀਰਕ ਤੰਦਰੁਸਤੀ ਮਿਲਦੀ ਹੈ। ਰੋਜ਼ੇ ਦੌਰਾਨ ਮਨੁੱਖ ਬੁਰੀਆਂ ਅਲਾਮਤਾਂ ਤੋਂ ਬਚ ਕੇ ਅੱਲਾ ਦੀ ਇਬਾਦਤ ਕਰਦੇ ਹਨ। ਰੋਜ਼ਾਧਾਰੀ ਮਨੁੱਖ ਭੁੱਖੇ ਲੋਕਾਂ ਦਾ ਦਰਦ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਅੱਲਾ ਵੱਲੋਂ ਬਖਸ਼ਿਸ਼ ਪ੍ਰਾਪਤ ਕਰਕੇ ਆਨੰਦਿਤ ਮਹਿਸੂਸ ਕਰਦਾ ਹੈ। ਧਾਰਮਿਕ ਅਸਥਾਨਾਂ ਵਿਚ ਇਤਿਹਾਸ ਅਤੇ ਧਰਮ ਦੀ ਪੜ੍ਹਾਈ ਕਰਾਈ ਜਾਂਦੀ ਹੈ। ਹਰੇਕ ਮਨੁੱਖ ਨੂੰ ਨੈਤਿਕ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਮਨੁੱਖ ਆਪੋ ਆਪਣੇ ਧਰਮ ਵਿਚ ਪ੍ਰਪੱਕ ਹੋਣਾ ਚਾਹੀਦਾ ਹੈ। ਦੂਸਰੇ ਧਰਮਾਂ ਦਾ ਸਤਿਕਾਰ ਕਰਨਾ, ਮੁੱਢਲਾ ਫਰਜ਼ ਸਮਝੀਏ। ਧਰਮ ਦੀ ਵਿਚਾਰਧਾਰਾ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਇਸ ਮੌਕੇ ਅਲੀ ਮੁਹੰਮਦ, ਹਸਨਦੀਨ, ਸਾਦਿਕ ਹਾਜੀ, ਕਾਲੂ ਸਾਬਿਰ ਅਲੀ, ਰਿਆਸਤ ਅਲੀ, ਨਿਸਾਰ ਅਨੀਸ, ਅਬਦੁਲ ਲਤੀਫ, ਰੁਕਮਦੀਨ ਆਦਿ ਅਤੇ ਏਐਸਆਈ ਪ੍ਰੇਮ ਲਾਲ ਆਪਣੀ ਟੀਮ ਨਾਲ ਹਾਜ਼ਰ ਸਨ।