ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਵਿੱਦਿਅਕ ਦੌਰਾ
ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਵਿੱਦਿਅਕ ਦੌਰਾ ਕਰਵਾਇਆ
Publish Date: Sun, 25 Jan 2026 03:44 PM (IST)
Updated Date: Mon, 26 Jan 2026 04:01 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਰੂਪਨਗਰ ਦੇ ਵਿਦਿਆਰਥੀਆਂ ਨੇ ਪੀਏਯੂ-ਖੇਤੀਬਾੜੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦਾ ਵਿੱਦਿਅਕ ਦੌਰਾ ਕੀਤਾ। ਵਿਦਿਆਰਥੀਆਂ ਨੂੰ ਖੇਤੀਬਾੜੀ ਵਿਚ ਗਿਆਨ ਅਤੇ ਅਨੁਭਵ ਪ੍ਰਦਾਨ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਰੂਪਨਗਰ ਦੇ ਵਿਦਿਆਰਥੀਆਂ ਨੇ ਪੀਏਯੂ-ਖੇਤੀਬਾੜੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰੇ ਦੌਰਾਨ ਡਾ. ਮਨਮੋਹਨਜੀਤ ਸਿੰਘ ਡੀਨ ਨੇ ਖੇਤਰੀ ਖੋਜ ਕੇਂਦਰ ਦੇ ਕੰਮਾਂ ਅਤੇ ਖੇਤੀਬਾੜੀ ਕਾਲਜ ਵਿਖੇ ਕਰਵਾਏ ਜਾ ਰਹੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਕਮੇਟੀ ਰੂਮ ਵਿਚ ਆਂਚਲ ਕਟਾਰੀਆ ਵੱਲੋਂ ਵਿਦਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਤੇ ਗਿਆਨ ਭਰਪੂਰ ਓਰੀਐਂਟੇਸ਼ਨ ਸੈਸ਼ਨ ਹੋਇਆ। ਆਂਚਲ ਨੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਚਲਾਏ ਜਾ ਰਹੇ ਕੋਰਸ ਬੀਐੱਸਸੀ (ਖੇਤੀਬਾੜੀ) ਵਿਚ ਦਾਖਲਾ ਲੈਣ ਅਤੇ ਇਸ ਦੀ ਪੜ੍ਹਾਈ ਕਰਨ ਦੇ ਨਾਲ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਓਰੀਐਂਟੇਸ਼ਨ ਤੋਂ ਬਾਅਦ ਡਾ. ਸ਼ਮਿੰਦਰ ਕੁਮਾਰ, ਡਾ. ਸਰਵਣ ਕੁਮਾਰ ਅਤੇ ਡਾ. ਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਪ੍ਰਯੋਗਸਾਲਾਵਾਂ, ਲਾਇਬ੍ਰੇਰੀ, ਆਧੁਨਿਕ ਕਲਾਸ ਰੂਮਾਂ ਦਾ ਦੌਰਾ ਕਰਵਾਇਆ। ਡਾ. ਵਰੁਣ ਅੱਤਰੀ ਨੇ ਵਿਦਿਆਰਥੀਆਂ ਨੂੰ ਹਰਬਲ ਗਾਰਡਨ, ਜੰਗਲਾਤ ਖੋਜ ਫਾਰਮ ਅਤੇ ਖੇਤਰੀ ਖੋਜ ਕੇਂਦਰ ਦਾ ਦੌਰਾ ਕਰਵਾਇਆ। ਡਾ. ਬਾਲ ਕ੍ਰਿਸ਼ਨ ਸੋਪਨ ਭੋਪਲੇ ਨੇ ਮਿੱਟੀ ਪਰਖ ਅਤੇ ਡਾ. ਨਵਨੀਤ ਕੌਰ ਨੇ ਮੌਸਮ ਆਬਜ਼ਰਵੇਟਰੀ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ।