ਸਾਈਂ ਕਾਲਜ ’ਚ ਈਕੋ-ਫ੍ਰੈਂਡਲੀ ਗਰੀਨ ਹੋਲੀ ਮਨਾਈ
ਸਾਈਂ ਕਾਲਜ 'ਚ ਇਕੋ-ਫ੍ਰੈਂਡਲੀ ਗਰੀਨ ਹੋਲੀ ਮਨਾਈ
Publish Date: Fri, 06 Mar 2026 04:35 PM (IST)
Updated Date: Sat, 07 Mar 2026 04:03 AM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਸਾਈਂ ਕਾਲਜ ਆਫ਼ ਐਜੂਕੇਸ਼ਨ ਜਾਡਲਾ ਚ ਈਕੋ ਕੱਲਬ ਤੇ ਐੱਨਐੱਸਐੱਸ ਕਲੱਬ ਵੱਲੋਂ ਕਾਲਜ ਦੇ ਚੇਅਰਮੈਨ ਪੀਕੇ ਜੌਹਰ ਦੀ ਅਗਵਾਈ ਹੇਠ ਵਾਤਾਵਰਨ ਅਨੁਕੂਲ ਇਕੋ-ਫ੍ਰੈਂਡਲੀ ਗਰੀਨ ਹੋਲੀ ਮਨਾਈ। ਉਨ੍ਹਾਂ ਕਿਹਾ ਕਿ ਹੋਲੀ ਖੁਸ਼ੀਆਂ ਦਾ ਤਿਉਹਾਰ ਹੈ ਤੇ ਇਸ ਵਿਚ ਸਾਨੂੰ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਨਹੀਂ ਸਗੋਂ ਕੁਦਰਤੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਵਾਤਾਵਰਣ ਹਰਿਆ-ਭਰਿਆ ਰਹੇ। ਉਨ੍ਹਾਂ ਕਿਹਾ ਕੈਮੀਕਲ ਵਾਲੇ ਰੰਗਾਂ ਨਾਲ ਚਮੜੀ ਦੇ ਰੋਗ ਲੱਗਦੇ ਹਨ। ਕਾਲਜ ਦੇ ਵਿਦਿਆਰਥੀਆਂ ਨੇ ਹੋਲੀ ਸੰਬੰਧੀ ਪੋਸਟਰ ਤਿਆਰ ਕੀਤੇ ਤੇ ਸਾਰਿਆਂ ਨੂੰ ਇਕੋ-ਫ੍ਰੈਂਡਲੀ ਹੋਲੀ ਮਨਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਵਾਇਸ ਚੇਅਰਮੈਨ ਗੌਰਵ ਜੌਹਰ, ਅਨੁਪਮ ਜੌਹਰ, ਪ੍ਰਿੰ. ਡਾ. ਸੁਨੀਲਾ ਧੀਰ ਤੇ ਸਮੂਹ ਸਟਾਫ ਹਾਜ਼ਰ ਸੀ।