ਆਰਟੀਓ ਦਫ਼ਤਰ 'ਚੋਂ ਡੀਵੀਆਰ ਤੇ 2 ਬੈਟਰੇ ਚੋਰੀ
ਆਰਟੀਓ ਦਫ਼ਤਰ ਨਵਾਂਸ਼ਹਿਰ 'ਚੋਂ ਡੀਵੀਆਰ ਅਤੇ 2 ਬੈਟਰੇ ਚੋਰੀ
Publish Date: Mon, 16 Mar 2026 03:53 PM (IST)
Updated Date: Tue, 17 Mar 2026 04:01 AM (IST)

ਅਣਪਛਾਤੇ ਚੋਰਾਂ ਨੇ ਬਿਜਲੀ ਤੇ ਇੰਟਰਨੈੱਟ ਸੇਵਾ ਕੀਤੀ ਪ੍ਰਭਾਵਿਤ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਅਧੀਨ ਆਉਂਦੇ ਬੱਸ ਅੱਡਾ ਨਵਾਂਸ਼ਹਿਰ ਚ ਸਥਿਤ ਆਰਟੀਓ ਦਫਤਰ ਵਿਖੇ ਅਣਪਛਾਤੇ ਚੋਰਾਂ ਵੱਲੋਂ ਡੀਵੀਆਰ ਅਤੇ 2 ਬੈਟਰੇ ਚੋਰੀ ਕਰਕੇ ਫਰਾਰ ਹੋ ਗਏ ਹਨ। ਇਸ ਸਬੰਧੀ ਆਰਟੀਓ ਇੰਦਰਪਾਲ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਆਰਟੀਓ ਇੰਦਰਪਾਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਜਦੋਂ ਆਰਟੀਓ ਦਫਤਰ ਵਿਖੇ ਤਾਈਨਾਤ ਸੁਰਖਿਆ ਕਰਮੀ ਦਫ਼ਤਰ ਪੁਜੇ ਤਾਂ ਦੇਖਿਆ ਕਿ ਦਰਵਾਜੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਦਫ਼ਤਰ ਦੇ ਕਮਰੇ ਵਿਚ ਲੱਗੇ ਕੈਮਰੇ ਦਾ ਡੀਵੀਆਰ ਅਤੇ 2 ਬੈਟਰੇ ਚੋਰੀ ਹੋ ਗਏ ਸਨ। ਸੁਰੱਖਿਆ ਕਰਮੀ ਨੇ ਇਸ ਦੀ ਸੁਚਨਾ ਆਰਟੀਓ ਇੰਦਰਪਾਲ ਨੂੰ ਦਿੱਤੀ। ਜਿਨਾਂ ਨੇ ਮੌਕੇ ਤੇ ਪੁੱਜ ਕੇ ਮੁਲਾਜ਼ਮਾਂ ਨੂੰ ਆਖਿਆ ਹੈ ਕਿ ਸਾਰੇ ਰਿਕਾਰਡ ਦੀ ਪੜਤਾਲ ਵੀ ਕੀਤੀ ਜਾਵੇ। ਤਾਂ ਜੋ ਹੋਏ ਅਸਲੀ ਨੁਕਸਾਨ ਦਾ ਪਤਾ ਚੱਲ ਸਕੇ। ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਬਿਜਲੀ ਅਤੇ ਇੰਟਰਨੈਟ ਦੇ ਕੁਨੈਕਸ਼ਨ ਨੂੰ ਬਾਧਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਕਿਸ ਦਿਨ ਚੋਰੀ ਹੋਈ ਇਸ ਦੀ ਸਹੀ ਜਾਣਕਾਰੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਰਟੀਓ ਦਫਤਰ ਚ ਰਾਤ ਦੀ ਸੁਰਖਿਆ ਲਈ ਕੋਈ ਵੀ ਚੌਂਕੀਦਾਰ ਜਾਂ ਸੁਰਖਿਆ ਮੁਲਾਜ਼ਮ ਤਾਇਨਾਤ ਨਹੀਂ ਹੈ। ਇਸ ਬਾਰੇ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਨੂੰ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਵਿਚ ਪੜਤਾਲ ਕਰਕੇ ਕਥਿਤ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ।