ਡਾ. ਪ੍ਰਭਜੋਤ ਸਿੰਘ ਨੇ ਅਹੁਦਾ ਸੰਭਾਲਿਆ
ਡਾ. ਪ੍ਰਭਜੋਤ ਸਿੰਘ ਨੇ ਪਦ ਭਾਰ ਸੰਭਾਲਿਆ
Publish Date: Thu, 05 Feb 2026 05:20 PM (IST)
Updated Date: Thu, 05 Feb 2026 05:23 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਡਾ. ਪ੍ਰਭਜੋਤ ਸਿੰਘ ਐੱਮਬੀਬੀਐੱਸ ਵੱਲੋਂ ਲੈਫਟੀਨੇਟ ਜਨਰਲ ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਵਿਖੇ ਅਹੁਦਾ ਸੰਭਾਲ ਲਿਆ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਨੇ ਉਨ੍ਹਾਂ ਨੂੰ ਸ਼ੁਭ ਕਾਮਨਾਂਵਾ ਭੇਟ ਕੀਤੀਆਂ। ਡਾ. ਪ੍ਰਭਜੋਤ ਸਿੰਘ ਪਿੰਡ ਧੌਲ ਦਾ ਜੰਮਪਲ ਹਨ। ਜੋ ਮਰਹੂਮ ਸਵਰਨ ਚੰਦ ਅਤੇ ਬੀਬੀ ਚੰਨੋ ਦਾ ਪੋਤਰਾ ਅਤੇ ਚੀਫ ਫਾਰਮੇਸੀ ਅਫਸਰ ਜੋਗਿੰਦਰ ਦਾਸ ਅਤੇ ਐਲਐਚਵੀ ਪੁਸ਼ਪਾ ਰਾਣੀ ਦੇ ਪੁੱਤਰ ਹਨ। ਡਾ. ਪ੍ਰਭਜੋਤ ਸਿੰਘ ਨੇ ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ ਤੋਂ 12ਵੀਂ ਕੀਤੀ ਅਤੇ ਜਾਨਕੀ ਮੈਡੀਕਲ ਕਾਲਜ ਜਨਕਪੁਰ ਤੋਂ ਐਮਬੀਬੀਐੱਸ ਕੀਤੀ। ਡਾ. ਪ੍ਰਭਜੋਤ ਸਿੰਘ ਨੇ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸ ਕਰਨ, ਮਿਹਨਤ ਕਰਨ, ਮਾਪਿਆ ਦਾ ਸਤਿਕਾਰ ਤੇ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ।