ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ ਦਿਨ ਮਨਾਇਆ
ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ ਦਿਨ ਮਨਾਇਆ
Publish Date: Thu, 05 Feb 2026 04:20 PM (IST)
Updated Date: Thu, 05 Feb 2026 04:23 PM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਪੰਜਾਬੀ ਸਿੱਖ ਚਿੰਤਕ, ਦਾਰਸ਼ਨਿਕ, ਉਘੇ ਵਿਦਵਾਨ, ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ ਦਿਨ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾ ਵਿਖੇ ਮਨਾਇਆ ਗਿਆ। ਮੈਨੇਜਰ ਕਮਲਜੀਤ ਸਿੰਘ ਵੱਲੋਂ ਉਨ੍ਹਾਂ ਦੀ ਤਸਵੀਰ ਤੇ ਮਾਲਾਵਾਂ ਪਹਿਨਾਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬੀ ਵਿਭਾਗ ਦੀ ਮੁੱਖੀ ਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਪੰਜਾਬੀ ਸੱਭਿਆਚਾਰ ਸਾਹਿਤਿਕ ਖੇਤਰ ਚ ਕੰਮ ਬਾਰੇ ਪਰਚਾ ਪੜ੍ਹਿਆ। ਅੰਗਰੇਜੀ ਵਿਭਾਗ ਮੁੱਖੀ ਸਰਬਜੀਤ ਕੌਰ ਨੇ ਉਨ੍ਹਾਂ ਦੇ ਜੀਵਨ ਤੇ ਆਜ਼ਾਦੀ ਤੋਂ ਪਹਿਲਾ ਤੇ ਬਾਅਦ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਲੇਖ ਪੜ੍ਹਿਆ। ਜਸਵਿੰਦਰ ਕੌਰ ਨੇ ਆਜ਼ਾਦੀ ਤੋਂ ਬਾਅਦ ਮਹਿੰਦਰ ਸਿੰਘ ਰੰਧਾਵਾ ਦ ਪੰਜਾਬ ਨੂੰ ਦੇਣ ਬਾਰੇ ਵਿਚਾਰ ਪੇਸ਼ ਕੀਤੇ। ਪ੍ਰਿੰ. ਤਰਜੀਵਨ ਸਿੰਘ ਗਰਚਾ ਨੇ ਉਨ੍ਹਾਂ ਦੀ ਸਵੈ ਜੀਵਨੀ ਆਪ ਬੀਤੀ ਵਿਚ ਭਾਵਪੂਰਕ ਲੇਖ ਪੜ੍ਹਿਆ। ਵਿਦਿਆਰਥੀਆਂ ਦੁਆਰਾ ਸਿੱਖ ਵਿਦਵਾਨਾ ਦੇ ਨਜ਼ਰ ਚ ਡਾਕਟਰ ਰੰਧਾਵਾ ਤੇ ਖੋਜ ਪੇਪਰ ਪੜ੍ਹਿਆ।