ਡਾ. ਕਸ਼ਮੀਰ ਸਿੰਘ ਦੇਹਲ ਵੱਲੋਂ ਸਕੂਲ ਲਈ 10 ਲੱਖ ਦੀ ਐੱਫਡੀ ਕਰਵਾਈ-ਸਰਪੰਚ ਪ੍ਰੇਮ ਰੱਕੜ
ਡਾ. ਕਸ਼ਮੀਰ ਸਿੰਘ ਦੇਹਲ ਵੱਲੋਂ ਸਕੂਲ ਲਈ 10 ਲੱਖ ਦੀ ਐਫਡੀ ਕਰਵਾਈ-ਸਰਪੰਚ ਪ੍ਰੇਮ ਰੱਕੜ
Publish Date: Sat, 07 Feb 2026 04:36 PM (IST)
Updated Date: Sat, 07 Feb 2026 04:38 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਅਮਰੀਕਾ ਵਿਚ ਡਾਕਟਰੀ ਸੇਵਾਵਾਂ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪਿੰਡ ਰੱਕੜਾਂ ਢਾਹਾਂ ਦੇ ਜੰਮਪਲ ਡਾ. ਕਸ਼ਮੀਰ ਸਿੰਘ ਦੇਹਲ ਵੱਲੋਂ ਸਰਕਾਰੀ ਹਾਈ ਸਕੂਲ ਰੱਕੜਾਂ ਢਾਹਾ ਨੂੰ 10 ਲੱਖ ਰੁਪਏ ਦਾਨ ਵਜੋਂ ਦਿੱਤੇ। ਪਿੰਡ ਦੇ ਸਰਪੰਚ ਅਤੇ ਸਮਾਜ ਸੇਵੀ ਮਾ. ਪ੍ਰੇਮ ਰੱਕੜ ਨੇ ਦੱਸਿਆ ਕਿ ਡਾ. ਦੇਹਲ ਨੇ 10 ਲੱਖ ਰੁਪਏ ਦੀ ਐਫਡੀ ਸਕੂਲ ਦੇ ਨਾਂ ਕਰਵਾ ਕੇ ਸਕੂਲ ਸਟਾਫ, ਗ੍ਰਾਮ ਪੰਚਾਇਤ ਅਤੇ ਐੱਸਐਮਸੀ ਨੂੰ ਨਿਰਦੇਸ਼ ਕੀਤੇ ਹਨ ਕਿ ਉਪਰੋਕਤ ਰਕਮ ਦੇ ਸਲਾਨਾ ਵਿਆਜ ਵਿਚੋਂ 25 ਹਜ਼ਾਰ ਰੁਪਏ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾਵੇ ਅਤੇ ਬਚਦੀ ਰਕਮ ਸਕੂਲ ਦੇ ਬਾਕੀ ਕਾਰਜਾਂ ਲਈ ਖ਼ਰਚੀ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ 27 ਸਾਲਾਂ ਤੋਂ ਸਕੂਲ ਵਿਚ ਐਨਆਰਆਈਜ਼, ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਸਾਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ।।ਜਿਸ ਵਿਚ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਹਜ਼ਾਰਾਂ ਰੁਪਏ ਦੇ ਇਨਾਮ ਵੰਡੇ ਜਾਂਦੇ ਹਨ।।ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਗੱਡੀ ਦਾ ਪ੍ਰਬੰਧ ਕੀਤਾ ਹੋਇਆ ਹੈ। ਜੋ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਆਉਂਦੀ ਹੈ। ਉਨ੍ਹਾਂ ਦੱਸਿਆ ਪਿੰਡ ਵਾਸੀ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਖਰਚਦੇ ਹਨ।।ਜੋ ਪ੍ਰਾਇਮਰੀ ਅਤੇ ਹਾਈ ਸਕੂਲ ਦੀ ਹਰ ਲੋੜ ਨੂੰ ਪੂਰਾ ਕਰਦੇ ਰਹਿੰਦੇ ਹਨ। ਪ੍ਰੇਮ ਰੱਕੜ ਸਰਪੰਚ, ਸਮਾਜ ਸੇਵੀ ਬਲਦੇਵ ਰਾਜ ਸ਼ਾਸਤਰੀ, ਮੁੱਖ ਅਧਿਆਪਕਾ, ਸਕੂਲ ਸਟਾਫ ਅਤੇ ਮਾਪਿਆਂ ਵੱਲੋਂ ਡਾ. ਕਸ਼ਮੀਰ ਸਿੰਘ ਦੇਹਲ ਨੂੰ ਸਕੂਲ ਆਉਣ ਲਈ ਜੀ ਆਇਆਂ ਨੂੰ ਆਖਿਆ ਅਤੇ ਸਕੂਲ ਨੂੰ ਦਾਨ ਕਰਨ ਲਈ ਧੰਨਵਾਦ ਕੀਤਾ।।