ਡਾ. ਗੁਰਿੰਦਰ ਸਿੰਘ ਨੇ ਸਮਰਦੀਪ ਸਿੰਘ ਦੇ ਗੁਆਚੇ ਦਸਤਾਵੇਜ਼ ਸੌਂਪੇ
ਡਾ. ਗੁਰਿੰਦਰ ਸਿੰਘ ਨੇ ਸਮਰਦੀਪ ਸਿੰਘ ਦੇ ਗੁਆਚੇ ਦਸਤਾਵੇਜ ਸੌਂਪੇ
Publish Date: Fri, 13 Feb 2026 07:54 PM (IST)
Updated Date: Sat, 14 Feb 2026 04:13 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਵਾਗਤੀ ਸਮਾਰੋਹ ਦੌਰਾਨ ਭਾਰੀ ਇਕੱਠ ਦਾ ਫਾਇਦਾ ਉਠਾਉਂਦਿਆਂ ਜੇਬ ਕਤਰਿਆਂ ਵੱਲੋਂ ਲੋਕਾਂ ਦੇ ਪਰਸ ਚੋਰੀ ਕੀਤੇ ਸਨ। ਇਸੇ ਦੌਰਾਨ ਬਲਾਚੌਰ ਦੇ ਵਾਸੀ ਸਮਰਦੀਪ ਸਿੰਘ ਦਾ ਪਰਸ ਵੀ ਚੋਰੀ ਹੋ ਗਿਆ ਸੀ, ਜਿਸ ਵਿਚ ਨਕਦੀ ਤੋਂ ਇਲਾਵਾ ਸ਼ਨਾਖਤੀ ਕਾਰਡ ਅਤੇ ਹੋਰ ਅਤਿ ਲੋੜੀਂਦੇ ਦਸਤਾਵੇਜ਼ ਮੌਜੂਦ ਸਨ। ਅਣਪਛਾਤਿਆਂ ਵੱਲੋਂ ਸਮਰਦੀਪ ਦਾ ਪਰਸ ਚੋਂ ਪੈਸੇ ਚੋਰੀ ਕਰਕੇ ਪਰਸ ਅਤੇ ਜ਼ਰੂਰੀ ਕਾਗਜ਼ਾਤ ਸੜਕ ਕਿਨਾਰੇ ਸੁੱਟ ਦਿੱਤੇ ਸਨ। ਇਹ ਪਰਸ ਡਾ. ਗੁਰਿੰਦਰ ਸਿੰਘ ਨਾਈਮਜਾਰਾ ਨੂੰ ਮਿਲਿਆ। ਉਨ੍ਹਾਂ ਨੇ ਕਾਗਜ਼ਾਤਾਂ ਦੀ ਪੜਤਾਲ ਕਰਕੇ ਤੁਰੰਤ ਸਮਰਦੀਪ ਸਿੰਘ ਨਾਲ ਸੰਪਰਕ ਸਾਧਿਆ ਅਤੇ ਜਸਵਿੰਦਰ ਸਿੰਘ ਬੈਂਸ ਦੀ ਮੌਜੂਦਗੀ ਵਿਚ ਸਾਰੇ ਜ਼ਰੂਰੀ ਕਾਗਜ਼ਾਤ ਸੌਂਪ ਦਿੱਤੇ। ਇਸ ਮੌਕੇ ਸਮਰਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੇ ਡਾ. ਗੁਰਿੰਦਰ ਸਿੰਘ ਦੀ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।