ਸਰਕਾਰੀ ਸਕੂਲ ਭੀਣ ਨੂੰ ਦਾਨੀ ਸੱਜਣਾਂ ਵੱਲੋਂ 22300 ਰਾਸ਼ੀ ਭੇਂਟ
ਸਰਕਾਰੀ ਸਕੂਲ ਭੀਣ ਨੂੰ ਦਾਨੀ ਸੱਜਣਾਂ ਵੱਲੋਂ 22300 ਰਾਸ਼ੀ ਭੇਂਟ
Publish Date: Sun, 18 Jan 2026 06:37 PM (IST)
Updated Date: Mon, 19 Jan 2026 04:14 AM (IST)
ਲਖਵਿੰਦਰ ਸੋਨੂੰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਰਕਾਰੀ ਹਾਈ ਸਕੂਲ ਭੀਣ ਵਿਖੇ ਇੱਕ ਸਨਮਾਨ ਸਮਾਗਮ ਕਰਵਾਇਆ, ਜਿਸ ਵਿਚ ਪਿੰਡ ਭੀਣ ਦੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ।।ਜਾਣਕਾਰੀ ਦਿੰਦਿਆ ਸਕੂਲ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਨੇ ਦੱਸਿਆ ਕਿ ਸਕੂਲ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਲਈ ਸਹਿਯੋਗ ਵਜੋਂ ਗੁਰਵਿੰਦਰ ਸਿੰਘ ਢੇਸੀ ਰਿਟਾ. ਜਨਰਲ ਅਸਿਸਟੈਂਟ ਮੈਨੇਜਰ ਗ੍ਰਾਮੀਣ ਬੈਂਕ ਵੱਲੋਂ 10000 ਰੁਪਏ, ਪੁਪਿੰਦਰ ਸਿੰਘ ਢੇਸੀ ਕੈਨੇਡਾ ਵੱਲੋਂ 10000 ਰੁਪਏ, ਕੁਲਵਿੰਦਰ ਸਿੰਘ ਢੇਸੀ ਵੱਲੋਂ 1300 ਰੁਪਏ, ਅਵਤਾਰ ਸਿੰਘ ਮਿਸਤਰੀ ਵੱਲੋਂ 1000 ਰੁਪਏ ਦੀ ਰਾਸ਼ੀ ਭੇਂਟ ਕੀਤੀ। ਉਨ੍ਹਾਂ ਯਕੀਨ ਦਿਵਾਇਆ ਕਿ ਭਵਿੱਖ ਵਿਚ ਵੀ ਉਹ ਇਸੇ ਤਰ੍ਹਾਂ ਸਕੂਲ ਦੇ ਵਿਕਾਸ ਲਈ ਸਹਿਯੋਗ ਦਿੰਦੇ ਰਹਿਣਗੇ।।ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਜੀਵ ਕੁਮਾਰ, ਅਮਨਦੀਪ ਸਿੰਘ, ਅਵਤਾਰ ਸਿੰਘ ਮਿਸਤਰੀ, ਅੰਜਨਾ, ਕੁਲਵਿੰਦਰ ਸਿੰਘ ਅਤੇ ਦੀਪ ਸਿੰਘ ਹਾਜ਼ਰ ਸਨ।