ਸੇਂਟ ਜੋਸਫ ਪਬਲਿਕ ਸਕੂਲ ਲਈ ਪੁਸਤਕਾਂ ਭੇਟ
ਸੇਂਟ ਜੋਸਫ ਪਬਲਿਕ ਸਕੂਲ ਲਈ ਪੁਸਤਕਾਂ ਭੇਂਟ
Publish Date: Thu, 22 Jan 2026 06:08 PM (IST)
Updated Date: Fri, 23 Jan 2026 04:10 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਖੇਡ ਲੇਖਕ ਸਰਬਜੀਤ ਮੰਗੂਵਾਲ ਵੱਲੋਂ ਸੇਂਟ ਜੋਸਫ ਪਬਲਿਕ ਸਕੂਲ ਪਿੰਡ ਮੱਲੂਪੋਤਾ ਦੀ ਫੇਰੀ ਦੌਰਾਨ ਆਪਣੀ ਪੁਸਤਕ ਦਾ ਇਕ ਬੰਡਲ ਭੇਂਟ ਕੀਤਾ ਗਿਆ। ਤਾਂ ਜੋ ਵਿਦਿਆਰਥੀ ਇਸ ਪੁਸਤਕ ਤੋਂ ਸੇਧ ਲੈ ਕੇ ਆਪਣੇ ਜੀਵਨ ਵਿਚ ਖੇਡਾਂ ਨੂੰ ਅਪਣਾ ਸਕਣ। ਇਸ ਮੌਕੇ ਲੇਖਕ ਸਰਬਜੀਤ ਮੰਗੂਵਾਲ ਨੇ ਦੱਸਿਆ ਕਿ ਪ੍ਰਿੰ. ਸਿਸਟਰ ਸਿਸਲੀ ਜੋ ਕਿ ਬਹੁਤ ਹੀ ਮਿਲਣਸਾਰ, ਹਲੀਮ ਬੋਲਬਾਣੀ ਅਤੇ ਠੰਢੇ ਸੁਭਾਅ ਦੀ ਮਾਲਕ ਹਨ। ਉਨ੍ਹਾਂ ਕਿਹਾ ਸਕੂਲ ਦੇ ਸ਼ਾਂਤ ਵਾਤਾਵਰਣ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਚਾਹ-ਪਾਣੀ ਪੀਣ ਉਪਰੰਤ ਉਨ੍ਹਾਂ ਨੂੰ ਆਪਣੀ ਫੁੱਟਬਾਲ ਦੇ ਅੰਗ-ਸੰਗ ਕਿਤਾਬਾਂ ਦਾ ਬੰਡਲ ਸਕੂਲ ਲਾਇਬ੍ਰੇਰੀ ਲਈ ਭੇਂਟ ਕੀਤੇ। ਇਸ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਪ੍ਰੋ. ਹਰਮੇਸ਼ ਗਹੌਰੀਆ ਵੱਲੋਂ ਵੀ ਪ੍ਰਿੰ. ਸਿਸਟਰ ਸਿਸਲੀ ਨੂੰ ਵੀ ਕਿਤਾਬਾਂ ਭੇਟ ਕੀਤੀਆਂ।