ਸ਼ੀਤਲਾ ਮਾਤਾ ਮੰਦਰ ਨੂੰ 51 ਹਜ਼ਾਰ ਰੁਪਏ ਭੇਟ
ਸ਼ੀਤਲਾ ਮਾਤਾ ਮੰਦਰ ਨੂੰ 51 ਹਜ਼ਾਰ ਰੁਪਏ ਭੇੰਟ-ਗੁਰਪ੍ਰੀਤ ਗੁੱਜਰ
Publish Date: Tue, 10 Mar 2026 05:40 PM (IST)
Updated Date: Wed, 11 Mar 2026 04:06 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਬਲਾਕ ਸੰਮਤੀ ਮੈਂਬਰ ਵੰਦਨਾ ਚੌਧਰੀ ਪਤਨੀ ਗੁਰਪ੍ਰੀਤ ਗੁੱਜਰ ਅਕਾਲੀ ਆਗੂ ਰੈਲਮਾਜਰਾ ਆਪਣੇ ਪੂਰੇ ਪਰਿਵਾਰ ਸਮੇਤ ਮਾਤਾ ਸ਼ੀਤਲਾ ਮੰਦਰ ਵਿਖੇ ਨਤਮਸਤਕ ਹੋਏ ਅਤੇ ਹਵਨ, ਪੂਜਾ ਕੀਤੀ। ਮੰਦਰ ਵਿਚ ਹਾਜ਼ਰ ਸ਼ਰਧਾਲੂਆਂ ਨੂੰ ਮਠਿਆਈ, ਚਾਹ, ਪਕੌੜੇ ਵਰਤਾਏ ਤੇ ਲੰਗਰ ਵਰਤਾਇਆ ਗਿਆ। ਮੰਦਰ ਦੇ ਮੁੱਖ ਸੇਵਾਦਾਰ ਬਾਬਾ ਵਿਨੋਦ ਨੇ ਭੋਗ ਲਗਾ ਕੇ ਲੰਗਰ ਦੀ ਸ਼ੁਰੂਆਤ ਕੀਤੀ। ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਚੌਧਰੀ ਗੁਰਪ੍ਰੀਤ ਗੁੱਜਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਮਾਤਾ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅਕਾਲੀ ਆਗੂ ਚੌਧਰੀ ਗੁਰਪ੍ਰੀਤ ਗੁਜਰ, ਸ਼ਮਸ਼ੇਰ ਸਿੰਘ ਸ਼ੇਰਾ, ਚੌਧਰੀ ਮਹਿੰਦਰ ਸਿੰਘ, ਬਲਾਕ ਸਮਿਤੀ ਮੈਂਬਰ ਵੰਦਨਾ ਚੌਧਰੀ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਮੰਦਰ ਦੇ ਸ਼ਾਨਦਾਰ ਨਿਰਮਾਣ ਕਰਨ ਲਈ ਮੰਦਰ ਕਮੇਟੀ ਨੂੰ 51 ਹਜ਼ਾਰ ਰੁਪਏ ਦਾਨ ਦਿੱਤੇ। ਮੰਦਰ ਕਮੇਟੀ ਨੇ ਭੂੰਬਲਾ ਪਰਿਵਾਰ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਮੌਕੇ ਸ਼ਮਸ਼ੇਰ ਸਿੰਘ ਚੌਧਰੀ, ਮਹਿੰਦਰ ਸਿੰਘ, ਰਾਜਕੁਮਾਰ ਲੰਬੜਦਾਰ, ਬਾਬਾ ਵਿਨੋਦ, ਸੰਤੋਸ਼ ਕੁਮਾਰੀ ਸਾਬਕਾ ਕਮੇਟੀ ਮੈਂਬਰ, ਪ੍ਰਿਆ, ਨਰਿੰਦਰ ਕੌਰ, ਸਰਜੀਤ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਸ਼ੁਭਮ ਰਾਣਾ, ਕਰਨਵੀਰ ਸਿੰਘ, ਮੀਨੂੰ ਰਾਣਾ, ਪ੍ਰਵੀਨ ਰਾਣਾ, ਸ਼ਿਆਮਾ ਰਾਣੀ, ਪਰਵੀਨ, ਸੋਨੂੰ, ਕਿਰਨਾ ਤੇ ਹੋਰ ਹਾਜ਼ਰ ਸਨ।